ਖਾਨਪੁਰ ਸਕੂਲ ਵਿਖੇ ਸਕੂਲ ਪ੍ਰਬੰਧਕ ਕਮੇਟੀਆਂ ਦੀ ਸਿਖਲਾਈ ਸੰਪੰਨ
ਗੜ੍ਹਸ਼ੰਕਰ- ਪੰਜਾਬ ਸਰਕਾਰ ਅਤੇ ਸਕੂਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਵਿਖੇ ਸੈਂਟਰ ਖਾਨਪੁਰ ਅਧੀਨ ਆਉਂਦੇ ਸਕੂਲ ਜਿਨਾਂ ਵਿੱਚੋਂ ਸਰਕਾਰੀ ਐਲੀਮੈਂਟਰੀ ਸਕੂਲ ਮੈਰਾ, ਸ਼ਾਹਪੁਰ, ਅਤੇ ਖਾਨਪੁਰ ਦੋਨੋਂ ਸਕੂਲਾਂ ਦੀਆਂ ਸਕੂਲ ਮੈਨੇਜਿੰਗ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਿਖਲਾਈ ਪ੍ਰਧਾਨ ਕੀਤੀ ਗਈ।
ਬਲਾਕ ਰਿਸੋਰਸ ਪਰਸਨ ਮਨੋਜ ਕੁਮਾਰ ਵੱਲੋਂ ਹਾਜ਼ਰੀਨ ਨੂੰ ਸਕੂਲ ਦੇ ਵਿਕਾਸ ਵਿੱਚ ਵੱਧ ਤੋਂ ਵੱਧ ਯੋਗਦਾਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਸ ਸਿਖਲਾਈ ਪ੍ਰੋਗਰਾਮ ਵਿੱਚ ਮੈਰਾ, ਸ਼ਾਹਪੁਰ ਅਤੇ ਖਾਨਪੁਰ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੀਆਂ ਮੈਨੇਜਿੰਗ ਕਮੇਟੀਆਂ ਨੇ ਹਿੱਸਾ ਲਿਆ।
ਇਸ ਮੌਕੇ ਸ਼੍ਰੀ ਜਸਵੀਰ ਸਿੰਘ (ਬੀ.ਐਨ.ਓ) ਤੋਂ ਇਲਾਵਾ ਸਕੂਲ ਅਧਿਆਪਕ ਸ੍ਰੀ ਹਰਜਿੰਦਰ ਸਾਧੋਵਾਲ, ਸ੍ਰੀ ਪ੍ਰਦੀਪ ਸਿੰਘ, ਸ੍ਰੀ ਬਲਵਿੰਦਰ ਕੁਮਾਰ, ਸ੍ਰੀ ਸੁਦੇਸ਼ ਕੁਮਾਰ ਤੋਂ ਇਲਾਵਾ ਸਰਪੰਚ ਮੈਡਮ ਗੁਰਜੀਤ ਕੌਰ ਖਾਨਪੁਰ, ਡਾਕਟਰ ਹਰਭਜ ਮਹਿਮੀ, ਸਰਪੰਚ ਮੈਰਾ, ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਕਮੇਟੀਆਂ ਦੇ ਹਾਜ਼ਰ ਮੈਂਬਰ ਮੌਜੂਦ ਸਨ।
