ਆਫ਼ਤਾ ਬਚਾਉ ਲਈ ਟ੍ਰੇਨਿੰਗਾਂ ਲੈਣੀਆਂ ਬਹੁਤ ਜ਼ਰੂਰੀ ਵਰਮਾ
ਪਟਿਆਲਾ- ਅੰਤਰਰਾਸ਼ਟਰੀ ਆਫ਼ਤਾਵਾ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਘਟਾਉ ਸਪਤਾਹ ਸਬੰਧੀ, ਦੁਨੀਆਂ ਦੇ ਨੋਜਵਾਨਾਂ, ਕਰਮਚਾਰੀਆਂ, ਨਾਗਰਿਕਾਂ ਨੂੰ ਟ੍ਰੇਨਿੰਗਾਂ, ਅਭਿਆਸ, ਮੌਕ ਡਰਿੱਲਾਂ ਕਰਵਾਈਆਂ ਜਾ ਰਹੀਆਂ ਹਨ। ਕਿਉਂਕਿ ਭਵਿੱਖ ਵਿੱਚ ਬਿਮਾਰੀਆਂ ਤੋਂ ਵੱਧ ਕੁਦਰਤੀ, ਮਨੁੱਖੀ ਆਫਤਾਵਾਂ ਅਤੇ ਜੰਗਾਂ ਵੱਧ ਤਬਾਹੀਆਂ ਕਰ ਸਕਦੀਆਂ ਹਨ। ਭਾਰਤੀਆਂ ਨੂੰ ਬਚਣ ਬਚਾਉਣ ਦੀ ਟ੍ਰੇਨਿੰਗਾਂ, ਅਭਿਆਸ ਨਹੀਂ ਹੁੰਦੇ ਅਤੇ ਨਾ ਹੀ ਬਚਪਨ, ਜਵਾਨੀ ਵਿੱਚ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ।
ਆਪਦਾਵਾ ਅਤੇ ਜੰਗਾਂ ਦੌਰਾਨ 80% ਤੋਂ ਵੱਧ ਅਣਸਿਖਿਅਤ ਲੋਕਾਂ ਦੀਆਂ ਮੌਤਾਂ ਹੀ ਇਸੇ ਕਰਕੇ ਹੋ ਰਹੀਆਂ ਹਨ, ਇਹ ਵਿਚਾਰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਅੰਤਰਰਾਸ਼ਟਰੀ ਆਫ਼ਤ ਪ੍ਰਬੰਧਨ ਜਾਗਰੂਕਤਾ ਸਪਤਾਹ ਦੌਰਾਨ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਦਾਵਾਂ ਦੌਰਾਨ ਬਚਣ ਬਚਾਉਣ ਦੀ ਟ੍ਰੇਨਿੰਗਾਂ ਦਿੰਦੇ ਹੋਏ ਪ੍ਰਗਟ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਬਿਮਾਰੀਆਂ ਤੋਂ ਵੱਧ ਆਪਦਾਵਾਂ, ਅੱਗਾਂ, ਗੈਸਾਂ, ਬਿਜਲੀ, ਪੈਟਰੋਲੀਅਮ, ਰਸਾਇਣਕ, ਪ੍ਰਮਾਣੂ, ਐਟਮੀ ਪਦਾਰਥਾਂ ਦੀਆ ਦੁਰਘਟਨਾਵਾਂ ਅਤੇ ਜੰਗਾਂ ਭਿਆਨਕ ਤਬਾਹੀਆਂ ਕਰ ਸਕਦੀਆਂ ਹਨ। ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਜੀ ਨੂੰ ਬੇਨਤੀ ਪੱਤਰ ਭੇਜਿਆ ਜਿਸ ਤੇ ਗੋਰ ਕਰਦਿਆਂ, ਡੀ ਸੀ ਵਲੋਂ ਸਬੰਧਤ ਅਧਿਕਾਰੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗਾਂ ਕਰਵਾਉਣ ਦੇ ਹੁਕਮ ਦਿੱਤੇ ਹਨ।
ਛੋਟੀਆਂ ਜਾਂ ਵੱਡੀਆਂ ਆਪਦਾਵਾਂ, ਘਰੈਲੂ ਵਿਉਪਾਰਕ ਅਦਾਰਿਆਂ ਦੀਆਂ ਦੁਰਘਟਨਾਵਾਂ ਰੋਕਣ ਅਤੇ ਬਚਣ ਬਚਾਉਣ ਲਈ, ਆਫ਼ਤ ਪ੍ਰਬੰਧਨ ਸਿਸਟਮ ਤਹਿਤ ਮੱਹਲਿਆ, ਕਾਲੋਨੀਆਂ, ਸੰਸਥਾਵਾਂ, ਵਿਉਪਾਰਕ ਅਦਾਰਿਆਂ ਵਿਖੇ ਖੇਤਰ ਦੇ ਲੋਕਾਂ ਨੂੰ ਨਾਲ ਲੈਕੇ, ਮੈਂਬਰਾਂ ਨੂੰ ਟ੍ਰੇਨਿੰਗਾਂ ਦੇਕੇ, ਮੌਕ ਡਰਿੱਲਾਂ ਕਰਵਾਕੇ, ਭਵਿੱਖ ਵਿੱਚ ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਘਟਾਉਣ, ਪੀੜਤਾਂ ਨੂੰ ਰੈਸਕਿਯੂ ਫਸਟ ਏਡ ਸੀ ਪੀ ਆਰ ਅੱਗਾਂ ਬੁਝਾਉਣ ਲਈ 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਮੌਕ ਡਰਿੱਲਾਂ ਕਰਨੀਆਂ ਜ਼ਰੂਰੀ ਹਨ
ਜਿਵੇਂ ਕੰਟਰੋਲ ਰੂਮ ਟੀਮ, ਅਲਾਰਮ ਵਜਾਉਣ, ਅਸੈਂਬਲੀ ਪੁਆਇੰਟ ਤੇ ਇਕਠੇ ਹੋਣਾ, ਗਿਣਤੀ ਕਰਨੀ, ਫ਼ਸੇ ਲੋਕਾਂ ਨੂੰ ਰੈਸਕਿਯੂ ਕਰਨਾ, ਅੱਗਾਂ ਬੁਝਾਉਣ ਵਾਲੀ ਫਾਇਰ ਫਾਇਟਿੰਗ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟੀਮ, ਪੁਲਿਸ, ਐਂਬੁਲੈਂਸਾਂ, ਫਾਇਰ ਬ੍ਰਿਗੇਡ, ਪ੍ਰਸ਼ਾਸਨ ਨੂੰ ਫੋਨ ਕਰਕੇ ਬੁਲਾਉਣ ਅਤੇ ਹਸਪਤਾਲਾਂ ਨੂੰ ਅਗਾਂਊ ਸੂਚਨਾ ਦੇਣਾ, ਚੋਰਾਂ ਤੋਂ ਰੋਕਥਾਮ, ਪੀੜਤਾਂ ਦੀ ਲਿਸਟਾਂ ਬਣਾਉਣ ਵਾਲੀ ਟੀਮ ਆਦਿ।
ਕਲੋਨੀਆਂ ਅਤੇ ਦੂਜੇ ਅਦਾਰਿਆਂ ਵਿਖੇ ਨਾਗਰਿਕਾਂ ਨੂੰ ਆਪਦਾਵਾਂ, ਜੰਗਾਂ, ਘਰੈਲੂ ਘਟਨਾਵਾਂ, ਆਦਿ ਬਾਰੇ ਜਾਗਰੂਕ ਕਰਕੇ, ਸਾਰਿਆਂ ਨੂੰ ਜ਼ਰੂਰਤ ਦੇ ਸਾਮਾਨ ਸਮੇਤ ਵਿਸ਼ਾ ਮਾਹਿਰਾਂ ਰਾਹੀਂ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ।
ਕਾਕਾ ਰਾਮ ਵਰਮਾ ਨੇ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਦੀਆਂ ਚਨੋਤੀਆ ਦਾ ਟਾਕਰਾ ਕਰਨ ਲਈ ਨੋਜਵਾਨਾਂ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗਾਂ, ਅਭਿਆਸ, ਮੌਕ ਡਰਿੱਲਾਂ ਕਰਵਾਕੇ, ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ।
