ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਵਿਦਿਆਰਥੀਆਂ ਲਈ ਟ੍ਰੇਨਿੰਗਾਂ ਜ਼ਰੂਰੀ ਰਾਮ ਵਰਮਾ

ਪਟਿਆਲਾ- ਬੱਚਿਆਂ ਨੂੰ ਫਸਟ ਏਡ, ਸੀ ਪੀ ਆਰ, ਅੱਗਾਂ ਬੁਝਾਉਣ  ਦੀ ਟ੍ਰੇਨਿੰਗਾਂ ਦੇਕੇ, ਉਨ੍ਹਾਂ ਨੂੰ ਆਪਣੇ ਘਰ ਪਰਿਵਾਰਾਂ, ਮਾਨਵਤਾ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਰਲਕੇ ਯਤਨ ਕਰਨੇ ਚਾਹੀਦੇ ਹਨ, ਕਿਉਂਕਿ ਹਾਦਸੇ, ਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ, ਸ਼ੂਗਰ, ਬਲੱਡ ਪਰੈਸ਼ਰ, ਦੀਆਂ ਬਿਮਾਰੀਆਂ ਅਤੇ ਅੱਗਾਂ, ਗੈਸਾਂ, ਬਿਜਲੀ ਸ਼ਾਟ ਸਰਕਟ ਦੀਆਂ ਘਟਨਾਵਾਂ ਵੱਧਣ ਕਰਕੇ ਭਾਰੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ। 
ਇਸੇ ਉਦੇਸ਼ ਦੀ ਪੂਰਤੀ ਲਈ ਟੈਨੀ ਜੇਮਜ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾਕਟਰ ਰਾਕੇਸ਼ ਗੋਤਮ ਵਲੋਂ ਰਾਸ਼ਟਰੀ, ਸੀ ਪੀ ਆਰ ਸਪਤਾਹ ਮੌਕੇ, ਆਪਣੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਕਰਵਾਉਣ ਲਈ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਨੂੰ ਬੁਲਾਇਆ। 
ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਕੇ ਦੱਸਿਆ ਕਿ ਹਸਪਤਾਲਾਂ ਵਿਖੇ ਜਿਉਂਦੇ ਇਨਸਾਨ ਦੇ ਇਲਾਜ ਹੁੰਦੇ ਹਨ ਜਦਕਿ 80% ਤੋਂ ਵੱਧ ਲੋਕਾਂ ਦੀਆਂ ਮੌਤਾਂ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਕਾਰਨ, ਕੁਝ ਮਿੰਟਾਂ ਵਿੱਚ ਹੀ, ਸਾਹ ਬੰਦ ਹੋਣ, ਕਾਰਡੀਅਕ ਅਰੈਸਟ, ਬੇਹੋਸ਼ੀ, ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋਣ, ਵੱਧ ਖੂਨ ਨਿਕਲਣ ਕਾਰਨ ਹੋ ਰਹੀਆਂ ਹਨ। 
ਜੇਕਰ ਮੌਕੇ ਤੇ ਪੀੜਤਾਂ ਨੂੰ ਠੀਕ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨਾਂ ਕਰ ਦਿੱਤੇ ਜਾਣ ਤਾਂ ਵੱਧ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਪ੍ਰਿੰਸੀਪਲ ਡਾਕਟਰ ਰਾਕੇਸ਼ ਗੋਤਮ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਸਮੇਂ ਦੌਰਾਨ ਦੁਰਘਟਨਾਵਾਂ ਘਟਾਉਣ ਅਤੇ ਪੀੜਤਾਂ ਨੂੰ ਬਚਾਉਣ ਦੀਆਂ ਟ੍ਰੇਨਿੰਗਾਂ, ਅਭਿਆਸ ਬਹੁਤ ਲਾਭਦਾਇਕ ਸਿੱਧ ਹੋ ਸਕਦੇ ਹਨ।
 ਹਰਰੋਜ ਸੈਂਕੜੇ ਥਾਵਾਂ ਤੇ ਅੱਗਾਂ ਲਗਣ ਕਾਰਨ, ਭਾਰੀ ਨੁਕਸਾਨ ਹੋ ਰਹੇ ਹਨ ਕਿਉਂਕਿ ਲੋਕਾਂ ਨੂੰ ਅੱਗਾਂ ਬੁਝਾਉਣ ਦੇ ਢੰਗ ਤਰੀਕਿਆਂ ਦੀ ਟ੍ਰੇਨਿੰਗ ਨਹੀਂ। ਸਕੂਲਾਂ ਵਲੋਂ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼੍ਰੀ ਕਾਕਾ ਰਾਮ ਵਰਮਾ ਜੀ ਰਾਹੀਂ ਪ੍ਰੈਕਟਿਕਲ ਟ੍ਰੇਨਿੰਗਾਂ ਮੁਫ਼ਤ ਵਿੱਚ ਕਰਵਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ।