ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ

ਪਟਿਆਲਾ:- ਰਾਸਟਰੀ ਸੜਕ ਸੁਰਿਖਿਆਂ ਮਿਸਨ 2026 ਦੇ ਹਿੱਸੇ ਵਜੋਂ ਅੱਜ ਸਰਕਾਰੀ ਮਿਡਲ ਸਕੂਲ ਚੌਂਹਠ ( ਸਮਾਣਾ) ਵਿੱਚ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਵਲੋਂ ਰੋਡ ਸੇਫਟੀ ਬਾਰੇ ਜਾਣਕਾਰੀ ਦੇਣ ਜਨਵਰੀ ਵਿੱਚ ਇਹ ਮਹਿੱਮ ਸੁਰੂ ਕੀਤੀ ਸੀ। 
ਅੱਜ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾ ਦੀ ਜਾਣਕਾਰੀ ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਕਿਹਾ ਸੜਕ ਤੇ ਵਾਹਨ ਚਲਾਉਣ ਸਮੇ ਲਾਲ ਬੱਤੀ ਨਾ ਟੱਪਣ, ਜੈਬਰਾਂ ਕਰਾਸਿੰਗ ਦੀ ਵਰਤੋਂ ਅਤੇ ਪੈਦਲ ਚੱਲਣ ਲਈ ਰਸਤਾ ਛੱਡਣ ਬਾਰੇ ਜਾਣਕਾਰੀ ਦਿੱਤੀ। ਡਾ ਹਰਨੇਕ ਢੋਟ ਨੇ ਹੈਲਮੇਟ ਦੀ ਵਰਤੋ ਅਤੇ ਸੁੱਰਿਖਿਅਤ ਡਰਾਈਵਿੰਗ ਅਭਿਆਸ ਦੀ ਮਹੱਤਤਾਂ ਤੇ ਜੋਰ ਦਿਤਾ। 
ਇਸ ਸਮੇ ਸਕੂਲ ਦੀ ਮੁੱਖ ਅਧਿਆਪਕ ਸ੍ਰੀਮਤੀ ਜੁਗਰੀਤ ਕੋਰ ਨੇ ਖਾਸ ਤੋਰ ਤੇ ਉਪਕਾਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਾਡੇ ਸਕੂਲ ਵਿੱਚ ਆਕੇ ਵਿਦਿਆਰਥੀਆਂ ਨੂੰ ਇਸ ਭੀੜ ਭੜੱਕੇ ਬਜਾਰਾਂ ਵਿੱਚ ਲੰਗਣ ਲਈ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ।