ਟ੍ਰੈਫਿਕ ਪੁਲਿਸ ਮੋਹਾਲੀ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ ਤਹਿਤ ਸੈਮੀਨਾਰ ਆਯੋਜਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜਨਵਰੀ:- ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ ਏ ਐਸ ਨਗਰ ਸ੍ਰੀ ਹਰਮਨਦੀਪ ਸਿੰਘ ਹੰਸ ਆਈ.ਪੀ.ਐਸ ਅਤੇ ਕਪਤਾਨ ਪੁਲਿਸ ਟ੍ਰੈਫਿਕ ਜ਼ਿਲ੍ਹਾ ਐਸ ਏ ਐਸ ਨਗਰ, ਸ੍ਰੀ ਨਵਨੀਤ ਸਿੰਘ ਮਾਹਲ ਪੀ.ਪੀ.ਐਸ.ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਟ੍ਰੈਫਿਕ ਪੁਲਿਸ ਮੋਹਾਲੀ ਵੱਲੋ ਕੌਮੀ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ (2026) ਜੀਰੋ ਮੌਤ ਰਹਿਤ ਪ੍ਰਣਾਲੀ ਯੋਜਨਾ ਮਿਤੀ 01.01.2026 ਤੋ ਲੈ ਕੇ ਮਿਤੀ 31.01.2026 ਤਹਿਤ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਐਸ ਏ ਐਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋ ਮਨਾਇਆ ਜਾ ਰਿਹਾ ਹੈ। 
ਜਿਸ ਦੀ ਲੜੀ ਵਿੱਚ ਅੱਜ ਮਿਤੀ 21.01.2026 ਨੂੰ ਸ:ਕਰਨੈਲ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਟ੍ਰੈਫਿਕ, ਜ਼ਿਲ੍ਹਾ ਐਸ ਏ ਐਸ ਨਗਰ ਵੱਲੋ ਸਤਲੁਜ ਵਰਲਡ ਸਕੂਲ ਮੁਬਾਰਿਕਪੁਰ( ਡੇਰਾਬੱਸੀ) ਵਿਖੇ ਪਹੁੰਚ ਕੇ ਸਕੂਲ ਦੇ ਵਿਦਿਆਰਥੀਆ, ਅਧਿਆਪਕਾਂ ਅਤੇ ਸਕੂਲ ਦੇ ਹੋਰ ਸਟਾਫ ਨਾਲ ਸੈਮੀਨਾਰ ਲਗਾਇਆ ਗਿਆ, ਇਸ ਮੌਕੇ ਤੇ ਸਤਲੁਜ ਵਰਲਡ ਸਕੂਲ ਮੁਬਾਰਿਕਪੁਰ ਦੇ ਪ੍ਰਿੰਸੀਪਲ ਡਾਕਟਰ ਰੂਬੀ ਸ਼ਰਮਾ ਅਤੇ ਸਕੂਲ ਦਾ ਹੋਰ ਸਟਾਫ ਅਤੇ ਟ੍ਰੈਫਿਕ ਇੰਚਾਰਜ ਮੁਬਾਰਿਕਪੁਰ ਏ ਐਸ ਆਈ ਹਰਕੇਸ਼ ਸਿੰਘ ਹਾਜ਼ਰ ਸਨ। 
ਇਸ ਸੈਮੀਨਾਰ ਦੌਰਾਨ ਸਰਦਾਰ ਕਰਨੈਲ ਸਿੰਘ, ਡੀ ਐਸ ਪੀ ਟ੍ਰੈਫਿਕ ਮੋਹਾਲੀ ਵੱਲੋ ਅਪੀਲ ਕੀਤੀ ਗਈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਇਸ ਨਾਲ ਆਮ ਪਬਲਿਕ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਖੇਡਾਂ ਖੇਡਣ ਲਈ ਵੀ ਪ੍ਰੇਰਿਤ ਕੀਤਾ ਗਿਆ।
 ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਮੋਟਰ ਵਹੀਕਲ ਐਕਟ ਦੀ ਧਾਰਾ 199 ਏ ਤਹਿਤ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਹੀਕਲ ਚਲਾਉਂਦਾ ਹੈ ਤਾਂ ਉਸਦੇ ਮਾਪਿਆਂ ਨੂੰ 3 (ਤਿੰਨ) ਸਾਲ ਦੀ ਕੈਦ, 25 ਹਜਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ 18 ਸਾਲ ਤੋ ਘੱਟ ਉਮਰ ਦੇ ਬੱਚੇ ਨੂੰ ਵਹੀਕਲ ਦੇਣ ਵਾਲੇ ਵਿਆਕਤੀ ਨੂੰ ਵੀ 3 ਸਾਲ ਹਜ਼ਾਰ ਦੀ ਸਜਾ ਜਾਂ ਜੁਰਮਾਨਾ ਹੋ ਸਕਦਾ ਹੈ।
 ਜੇਕਰ ਕੋਈ ਵਿਆਕਤੀ ਸ਼ਰਾਬ ਪੀ ਕੇ ਵਹੀਕਲ ਚਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਵਹੀਕਲ ਚਾਲਕ ਦੇ ਖਿਲਾਫ ਮੋਟਰ ਵਹੀਕਲ ਐਕਟ ਦੀ ਧਾਰਾ 185 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਤਹਿਤ 10,000/-ਰੁਪਏ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਸਜਾ ਹੋ ਸਕਦੀ ਹੈ। ਜੇਕਰ ਤੁਸੀ ਆਪਣੇ ਵਹੀਕਲ ਦਾ ਸਲੰਸਰ ਮੋਡੀਫਾਈ ਕਰਕੇ ਉਸਦੀ ਵਰਤੋ ਕਰਦੇ ਹੋ ਤਾਂ ਮੋਟਰ ਵਹੀਕਲ ਐਕਟ ਤਹਿਤ 5,000/-ਰੁਪਏ ਜੁਰਮਾਨਾ ਹੋਵੇਗਾ।
ਇਸ ਦੇ ਨਾਲ ਹੀ ਵਹੀਕਲ ਚਾਲਕਾਂ ਨੂੰ ਸਰਕਾਰ ਦੁਆਰਾ ਚਲਾਈ ਗਈ ਚੰਗੇ ਸਮਾਰਿਟਨ ਨੂੰ ਇਨਾਮ ਦੇਣ ਦੀ ਯੋਜਨਾ (Scheme for Grant of Award to the Good Samaritan) ਸਕੀਮ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਜੇਕਰ ਕੋਈ ਰੋਡ ਸਾਇਡ ਐਕਸੀਡੈਂਟ ਹੁੰਦਾ ਹੈ ਤਾ ਤੁਸੀ ਤੁਰੰਤ ਪੁਲਿਸ ਹੈਲਪ ਲਾਇਨ ਨੰਬਰ 112 ਪਰ ਫੋਨ ਕਰਕੇ ਇਤਲਾਹ ਦੇ ਸਕਦੇ ਹੋ ਤਾਂ ਜੋ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਤੁਰੰਤ ਮੌਕਾ ਪਰ ਪਹੁੰਚ ਕੇ ਜਖਮੀ ਵਿਆਕਤੀਆਂ ਨੂੰ ਹਸਪਤਾਲ ਵਿੱਚ ਪਹੁੰਚਾ ਸਕਣ ਅਤੇ ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਹੋਣ ਕਾਰਣ ਜਖਮੀ ਹੋਏ ਵਿਆਕਤੀ ਦੀ ਮਦਦ ਕਰਦਾ ਹੈ ਤਾ ਉਸਨੂੰ 2000/-ਰੁਪਏ ਸਰਕਾਰ ਵੱਲੋ (ਫਰਿਸ਼ਤੇ ਸਕੀਮ ਤਹਿਤ) ਦਿੱਤੇ ਜਾਣਗੇ।
ਸੈਮੀਨਾਰ ਸਮੇ ਹਾਜਰ ਵਿਅਕਤੀਆਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਦੱਸਿਆ ਗਿਆ ਕਿ ਵਹੀਕਲ ਚਲਾਉਦੇ ਸਮੇ ਤੁਸੀ ਆਪਣੀ ਸੇਫਟੀ ਲਈ ਜਿਹੜਾ ਹੈਲਮਟ ਪਹਿਨਦੇ ਹੋ ਉਹ ਹੈਲਮਟ ਆਈਐਸਆਈ ਮਾਰਕਾ ਨੰਬਰ 4151 ਹੋਣਾ ਚਾਹੀਦਾ ਹੈ ਕਿਉਂਕਿ ਇਹ ਹੈਲਮਟ ਮਾਨਯੋਗ ਭਾਰਤ ਸਰਕਾਰ ਵੱਲੋ ਮਾਨਤਾ ਪ੍ਰਾਪਤ ਹੈ।
ਸ:ਕਰਨੈਲ ਸਿੰਘ ਪੀ.ਪੀ.ਐਸ.ਉਪ ਕਪਤਾਨ ਪੁਲਿਸ ਟ੍ਰੈਫਿਕ ਵੱਲੋ ਅੰਤ ਵਿੱਚ ਸਾਰੇ ਬੱਚਿਆ,ਅਧਿਆਪਕਾਂ,ਸਕੂਲ ਦੇ ਹੋਰ ਸਟਾਫ ਨੂੰ ਸਮਝਾਇਆ ਗਿਆ ਕਿ ਤੁਸੀ ਆਪਣੇ-ਆਪਣੇ ਪਰਿਵਾਰਕ ਮੈਂਬਰਾ ਨੂੰ ਇਸ ਸੈਮੀਨਾਰ ਤੋ ਮਿਲੀ ਸਿੱਖਿਆ ਸਬੰਧੀ ਜਾਣੂ ਕਰਵਾਓ ਅਤੇ ਆਪਣੇ ਪਰਿਵਾਰਕ ਮੈਂਬਰਾ ਨੂੰ ਸ਼ਰਾਬ ਪੀ ਕੇ ਗੱਡੀ ਨਾ ਚਲਾਣ ਅਤੇ ਤੇਜ ਰਫਤਾਰੀ ਨਾਲ ਗੱਡੀ ਨਾ ਚਲਾਉਣ ਸਬੰਧੀ ਜਾਗਰੂਕ ਕਰੋ ਅਤੇ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰੋ।
ਸੈਮੀਨਾਰ ਦੇ ਅਖੀਰ ਵਿੱਚ ਸਕੂਲ ਦੇ ਹਾਜਰ ਸਟਾਫ ਵੱਲੋ ਇਸ ਲਗਾਏ ਗਏ ਸੈਮੀਨਾਰ ਸਬੰਧੀ ਡੀ ਐਸ ਪੀ, ਟ੍ਰੈਫਿਕ ਸ: ਕਰਨੈਲ ਸਿੰਘ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।