ਪਿੰਡ ਪਿਪਲੀਵਾਲ ਤੋਂ ਡੱਲੇਵਾਲ ਸੜਕ ਦਰਮਿਆਨ ਆਵਾਜਾਈ ਠੱਪ

ਗੜਸ਼ੰਕਰ, 3 ਜੁਲਾਈ- ਬੀਤ ਇਲਾਕੇ ਦੇ ਪਿੰਡ ਪਿਪਲੀਵਾਲ ਤੋਂ ਡੱਲੇਵਾਲ ਨੂੰ ਆਉਣ ਵਾਲੀ ਸੜਕ ਦਰਮਿਆਨ ਪੈਂਦੀ ਇੱਕ ਪੁਲੀ ਦੇ ਸਾਈਡਾਂ ਤੋਂ ਮਿੱਟੀ ਖਿਸਕਣ ਕਾਰਨ ਪੁਲੀ ਤੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਣ ਆਵਾਜਾਈ ਠੱਪ ਹੋ ਗਈ ਹੈ। ਇਹ ਸੜਕ ਪਿੰਡ ਪਿੱਪਲੀਵਾਲ, ਟਿੱਬੀਆਂ, ਬੀਣੇਵਾਲ ਦੇ ਅਨੇਕਾਂ ਲੋਕਾਂ ਨੂੰ ਗੜਸ਼ੰਕਰ ਨਾਲ ਜੋੜਦੀ ਹੈ। 
ਲੋੜ ਤਾਂ ਇਹ ਸੀ ਕਿ ਬਰਸਾਤ ਤੋਂ ਪਹਿਲਾਂ ਇਸ ਸੜਕ ਦੇ ਆਲੇ ਦੁਆਲੇ ਪਾਣੀ ਦੀ ਨਿਕਾਸੀ ਨੂੰ ਠੀਕ ਕਰਨ ਦੇ ਪ੍ਰਬੰਧ ਕੀਤੇ ਜਾਂਦੇ ਪਰ ਅਜਿਹਾ ਹੋਇਆ ਨਹੀਂ ਤੇ ਪਾਣੀ ਨੇ ਆਪਣਾ ਰਾਹ ਆਪ ਬਣਾਉਂਦੇ ਹੋਏ ਇਸ ਰਾਹ ਨੂੰ ਨਕਾਰਾ ਕਰ ਦਿੱਤਾ। ਲੋਕਾਂ ਦੀ ਮੰਗ ਹੈ ਕਿ ਇਸ ਨੂੰ ਤੁਰੰਤ ਠੀਕ ਕੀਤਾ ਜਾਵੇ।
ਕਾਂਗਰਸੀ ਆਗੂ ਬਿੰਦੂ ਭੂੰਮਲਾ ਨੇ ਲੋਕਲ ਲੀਡਰਾਂ ਤੇ ਤੰਜ ਕਸਦੇ ਕਿਹਾ ਕਿ ਵੱਡੇ ਵੱਡੇ ਦਾਅਵੇ ਠੋਕਣ ਵਾਲੇ ਲੀਡਰ ਅੱਜ ਦੱਸਣ ਕਿ ਲੋਕਾਂ ਨੂੰ ਚੱਲਣ ਲਈ ਰਾਹ ਤੱਕ ਤਾਂ ਇਹ ਸਰਕਾਰ ਉਪਲਬਧ ਨਹੀਂ ਕਰਵਾ ਸਕੀ ਹੋਰ ਇਹਨਾਂ ਨੇ ਕਿਹੜੇ ਕੰਮ ਇਲਾਕੇ ਵਿੱਚ ਕਰਨੇ ਹਨ।