ਪੰਮਾ ਸੋਹਾਣਾ ਦੀ ਯਾਦ ਨੂੰ ਸਮਰਪਿਤ ਤੀਜਾ ਕਬੱਡੀ ਕੱਪ ਕਰਵਾਇਆ

ਐਸ ਏ ਐਸ ਨਗਰ, 13 ਅਕਤੂਬਰ- ਪਿੰਡ ਸੋਹਾਣਾ (ਸੈਕਟਰ 78) ਵਿਖੇ ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਸਵਰਗੀ ਕਬੱਡੀ ਖਿਡਾਰੀ ਪੰਮਾ ਸੋਹਾਣਾ ਦੀ ਯਾਦ ਨੂੰ ਸਮਰਪਿਤ ਤੀਜਾ ਕਬੱਡੀ ਕੱਪ ਕਰਵਾਇਆ ਗਿਆ। ਇਸ ਮੌਕੇ 37 ਕਿੱਲੋ, 47 ਕਿੱਲੋ ਤੇ 55 ਕਿੱਲੋ ਵਜ਼ਨ ਦੇ ਖਿਡਾਰੀਆਂ ਦੀਆਂ ਟੀਮਾਂ ਨੇ ਭਾਗ ਲਿਆ।
 ਇਸ ਮੌਕੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀਅਤ ਤੇ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਅੱਜ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਲੱਬ ਨੂੰ 11000 ਰੁਪਏ ਦੀ ਮਦਦ ਵੀ ਦਿੱਤੀ।
 ਇਸ ਮੌਕੇ ਕਲੱਬ ਦੇ ਸਰਪ੍ਰਸਤ ਯੁਵਰਾਜ ਸਿੰਘ, ਜਗਦੀਪ ਸਿੰਘ ਸੋਹਾਣਾ, ਜੁੱਸੀ ਸੋਹਾਣਾ, ਪ੍ਰਿੰਸ ਲਖਨੌਰ, ਦਵਿੰਦਰ ਕੋਚ ਮੁਹਾਲੀ, ਗੁਰਸੇਵਕ ਸਿੰਘ, ਪ੍ਰਭਨੂਰ ਸਿੰਘ, ਹਰਸ਼ਦੀਪ ਸਿੰਘ, ਕਮਲਪ੍ਰੀਤ ਸਿੰਘ ਤੇ ਹੋਰ ਮੋਹਤਬਰ ਆਗੂ ਹਾਜ਼ਰ ਸਨ।