ਗੋਲੀ ਚਲਾਉਣ ਵਾਲਾ ਦੋ ਸਾਲ ਬਾਅਦ ਚੜ੍ਹਿਆ ਪੁਲਸ ਦੇ ਧੱਕੇ

ਸੜੋਆ - ਪੋਜੇਵਾਲ ਪੁਲਸ ਥਾਣਾ ਮੁਖੀ ਐਸ ਆਈ ਸੁਖਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਲਜੀਤ ਸਿੰਘ ੳਰਫ ਹਨੀ ਪੁੱਤਰ ਬਲਵੀਰ ਸਿੰਘ ਵਾਸੀ ਘਾਗੋਂ ਰੋੜਾਂ ਵਾਲੀ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ 6 ਅਪ੍ਰੈਲ 2022 ਨੂੰ ਮੈਂ (ਬਲਜੀਤ ਸਿੰਘ ਉਰਫ ਹਨੀ) ਅਤੇ ਜਤਿੰਦਰ ਸਿੰਘ ਉਰਫ ਜੋਧਾ ਪੁੱਤਰ ਮਹਿੰਦਰਪਾਲ ਵਾਸੀ ਘਾਗੋਂ ਰੋੜਾਂ ਵਾਲੀ ਨੇ ਪਿੰਡ ਅਟਾਲ ਮਜਾਰਾ ਵਿਖੇ ਬੈਂਬਲ ਸਿੰਘ ਪੁੱਤਰ ਹੁਕਮ ਸਿੰਘ ਥਾਣਾ ਪੋਜੇਵਾਲ ਦੇ ਘਰ ਦਾਖਲ ਹੋ ਕੇ ਕੁਲਵੰਤ ਸਿੰਘ ਉਰਫ ਗੋਪਾ ਪੁੱਤਰ ਜੋਗਾ ਵਾਰੇ ਪੁੱਛਗਿੱਛ ਕੀਤੀ ਸੀ। ਜਿਸ ਦੇ ਘਰ ਵਿਚ ਮੌਜੂਦ ਨਾ ਹੋਣ ਤੇ ਅਸੀਂ ਉਸ ਦੇ ਘਰ ਤੋਂ ਬਾਹਰ ਆ ਕੇ ਗਲੀ ਵਿੱਚ ਜਤਿੰਦਰ ਸਿੰਘ ਉਰਫ ਜੋਧਾ ਪੁੱਤਰ ਮਹਿੰਦਰਪਾਲ ਵਾਸੀ ਘਾਗੋਂ ਰੋੜਾਂ ਵਾਲੀ ਨੇ ਆਪਣੇ ਦੇਸੀ ਪਿਸਟਲ ਨਾਲ ਦੋ ਰੌਂਦ ਫਾਇਰ ਕੀਤੇ ਸੀ। ਪੁਲਸ ਨੇ ਦੋਸ਼ੀ ਬਲਜੀਤ ਸਿੰਘ ਦਾ ਸੜੋਆ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਤੇ ਉਸ ਨੂੰ ਗੋਲੀ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ।