ਚੰਦਿਆਣੀ ਖੁਰਦ ਵਾਸੀਆਂ ਨੇ ਸਲਾਨਾ ਛਿੰਝ ਮੇਲਾ ਕਰਵਾਇਆ

ਸੜੋਆ- ਬਾਬਾ ਲੱਖ ਦਾਤਾ ਪੀਰ ਜੀ ਲਾਲਾ ਵਾਲਾ ਸਪੋਰਟਸ ਐਂਡ ਵੈਲਫੇਅਰ ਕਲੱਬ ਗ੍ਰਾਮ ਪੰਚਾਇਤ ੳਤੇ ਸਮੂਹ ਨਗਰ ਨਿਵਾਸੀ ਪਿੰਡ ਚੰਦਿਆਣੀ ਖੁਰਦ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਪਰਬ ਧਕ ਕਮੇਟੀ ਨੇ ਦੱਸਿਆ ਕਿ ਛਿੰਝ ਮੇਲੇ ਦੌਰਾਨ ਸੱਦੇ ਹੋਏ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਛਿੰਝ ਮੇਲੇ ਦਾ ਉਦਘਾਟਨ ਐਨ ਆਰ ਆਈ ਸੋਨੂੰ ਪਹਿਲਵਾਨ ਪਿੰਡ ਚੰਦਿਆਣੀ ਖੁਰਦ ਵਲੋਂ ਕੀਤਾ ਗਿਆ। ਪਟਕੇ ਦੀ ਕੁਸ਼ਤੀ ਟੈਡੋ ਜੋਰਜੀਆ ਅਤੇ ਮੇਜਰ ਡੇਰਾ ਬਾਬਾ ਨਾਨਕ ਵਿਚਕਾਰ ਕਰਵਾਈ ਗਈ। ਇਸ ਦੌਰਾਨ ਟੈਡੋ ਜੋਰਜੀਆ ਜੇਤੂ ਰਿਹਾ। ਪ੍ਰਬੰਧਕਾਂ ਵਲੋਂ ਉਸਨੂੰ ਮੋਟਰਸਾਈਕਲ ਤੇ ਨਗਦ ਇਨਾਮ ਦਿੱਤਾ ਗਿਆ। ਦੂਜੀ ਕੁਸ਼ਤੀ ਸ਼ਾਨਵੀਰ ਕੋਹਾਲੀ ਤੇ ਬਾਜ ਰੌਣੀ ਵਿਚਕਾਰ ਕਰਵਾਈ ਗਈ, ਜਿਸ ਵਿੱਚ ਸ਼ਾਨਵੀਰ ਕੋਹਾਲੀ ਜੇਤੂ ਰਿਹਾ। ਜੇਤੂ ਨੂੰ 51,000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਤੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਏਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਖਸ਼ੋਕ ਕਟਾਰੀਆ, ਮਹਿੰਦਰ ਚੌਹੜਾ, ਦਵਿੰਦਰ ਬੈਂਸ, ਦਰਸ਼ਨ ਲਾਲ ਹੱਕਲਾ, ਦਰਸ਼ਨ ਲਾਲ ਦੇਦੜ ਤੇ ਬਾਬਾ ਦੀਪਾ ਵਲੋਂ ਹਾਜਰੀ ਲਗਵਾਈ ਗਈ। ਜੇਤੂ ਪਹਿਲਵਾਨਾਂ ਨੂੰ ਦਵਿੰਦਰ ਬੈਂਸ ਪੁੱਤਰ ਮਹਿੰਦਰ ਚੌਹੜਾ ਦੇ ਪਰਿਵਾਰ ਵਲੋਂ ਪਹਿਲਾ ਮੋਟਰਸਾਈਕਲ ਦਾ ਇਨਾਮ ਦਿੱਤਾ ਗਿਆ। ਛਿੰਝ ਦੌਰਾਨ ਲੰਗਰ ਭੂਸ਼ਣ ਹੱਕਲਾ ਯੂ ਕੇ ਦੇ ਪਰਿਵਾਰ ਵਲੋਂ ਲਗਾਇਆ ਗਿਆ। ਇਸ ਮੌਕੇ ਸਰਪੰਚ ਹਰਬੰਸ ਲਾਲ, ਜੈ ਰਾਮ ਚੇਚੀ, ਸਾਬਕਾ ਸਰਪੰਚ ਤਰਸੇਮ ਲਾਲ, ਠੇਕੇਦਾਰ ਰਾਮਧਨ, ਠੇਕੇਦਾਰ ਗੁਰਦਿਆਲ ਚੰਦ, ਠੇਕੇਦਾਰ ਚਮਨ ਲਾਲ, ਰੌਸ਼ਨ ਲਾਲ, ਠੇਕੇਦਾਰ ਰਾਮ ਸ਼ਾਹ, ਪ੍ਰੇਮ ਚੇਚੀ, ਹਰਮੇਸ਼ ਬਾਗੜੀ, ਮਦਨ ਲਾਲ, ਕਮਲਜੀਤ ਚੇਚੀ, ਪਵਨਜੀਤ ਬਾਗੜੀ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਚਰਨ ਚੇਚੀ ਸਮੇਤ ਪਤਵੰਤਿਆਂ ਦੇ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ।