ਖਿਡਾਰੀਆਂ ਨੇ ਗੋਲਡ ਸਿਲਵਰ ਮੈਡਲ ਪ੍ਰਾਪਤ ਕੀਤੇ।
ਪਟਿਆਲਾ- ਆਸਰਾ ਗਰੁੱਪ ਆਫ ਇੰਸਟੀਚਿਊਟ ਭਵਾਨੀਗੜ੍ਹ ਵਲੋਂ ਰਾਸ਼ਟਰੀ ਖੇਡ ਦਿਵਸ਼ ਮੌਕੇ ਤਰ੍ਹਾਂ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਿਨ੍ਹਾਂ ਵਿੱਚ ਪਟਿਆਲਾ ਸੰਗਰੂਰ ਬਰਨਾਲਾ ਅਤੇ ਕੁਝ ਹੋਰ ਤਸੀਲਾ ਤੋ ਵੱਖ ਵੱਖ ਸਕੂਲਾਂ ਕਾਲਜਾਂ ਦੇ 2500 ਖਿਡਾਰੀਆਂ ਨੇ ਭਾਗ ਲਿਤਾ। ਸੈਨੀ ਪਬਲਿਕ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਛੇ ਵਿਦਿਆਰਥੀਆਂ ਨੇ, ਜੂਨੀਅਰ ਗਰੁੱਪ ਵਿੱਚ ਸ਼੍ਰੀ ਵਰਿੰਦਰ ਸਿੰਘ ਕੋਚ ਦੀ ਟ੍ਰੇਨਿੰਗ, ਅਭਿਆਸ ਅਤੇ ਅਗਵਾਈ ਹੇਠ ਬੈਡਮਿੰਟਨ, ਤਾਈਕਵਾਡੋਂ ਬੋਕਸਿੰਗ ਵਿੱਚ ਆਪਣੇ ਜੋਹਰ ਦਿਖਾਏ।
ਪ੍ਰਿੰਸੀਪਲ ਨੇ ਦੱਸਿਆ ਕਿ ਬੈਡਮਿੰਟਨ ਵਿਚ ਸੋਮਿਆਂ ਅਤੇ ਰੂਚੀ,ਨੇ ਗੋਲਡ ਮੈਡਲ, ਤਾਈਕਵਾਡੋਂ ਵਿਚ ਮਯੰਕ ਨੇ ਗੋਲਡ ਅਤੇ ਖੁਸ਼ੀ ਨੇ ਸਿਲਵਰ ਮੈਡਲ ਜਦਕਿ ਬੋਕਸਿੰਗ ਵਿਚ ਗੁਰਤੇਜ ਨੇ ਗੋਲਡ ਮੈਡਲ ਅਤੇ ਯੁਵਰਾਜ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਨੇ ਸਕੂਲ ਵਿਖੇ ਪਹੁੰਚਕੇ, ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਸਕੂਲ ਦੇ ਪ੍ਰਿੰਸੀਪਲ ਚੈਅਰਮੈਨ ਸ਼੍ਰੀਮਤੀ ਅਮਰਜੀਤ ਕੌਰ ਅਤੇ ਸਾਰੇ ਅਧਿਆਪਕਾਂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ ਖੇਡ ਮੁਕਾਬਲੇ ਬਚਿਆ ਨੂੰ ਸਿਹਤਮੰਦ ਤਦੰਰੁਸਤ ਸਹਿਣਸ਼ੀਲ ਅਨੁਸ਼ਾਸਨ ਆਗਿਆ ਪਾਲਣ ਨਿਮਰਤਾ ਅਤੇ ਜ਼ਿੰਦਗੀ ਦੀ ਸਮਸਿਆਵਾਂ ਦਾ ਸਾਹਮਣਾ ਕਰਨ, ਨਸ਼ਿਆਂ ਅਪਰਾਧਾਂ ਤੋਂ ਬਚਣ ਲਈ ਉਤਸ਼ਾਹਿਤ ਕਰਦੇ ਹਨ।
