ਬੀਰਮਪੁਰ ਦੀ ਪੰਚਾਇਤ ਨੇ ਇਟਰਲਾਕ ਲਗਾ ਕੇ ਕੰਮ ਸ਼ੁਰੂ ਕੀਤਾ

ਗੜ੍ਹਸ਼ੰਕਰ- ਅੱਜ ਸਮੂਹ ਪੰਚਾਇਤ ਪਿੰਡ ਬੀਰਮਪੁਰ ਵਿਖੇ ਸਰਪੰਚ ਸੁਰਿੰਦਰ ਕੁਮਾਰ ਦੁੱਗਲ ਜੀ ਅਗਵਾਈ ਹੇਠ ਪਿੰਡ ਦੀ ਸੜਕ ਦੇ ਦੁਆਲੇ ਇੰਟਰਲਾਕ ਦਾ ਕੰਮ ਸ਼ੁਰੂ ਕਰਵਾਇਆ ਗਿਆ। ਦੋਨਾਂ ਸਕੂਲ ਦੇ ਸਟਾਫ ਵਲੋਂ ਪੰਚਾਇਤ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ। 
ਪੰਚਾਇਤ ਪਿੰਡ ਬੀਰਮਪੁਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ, ਪੰਡਿਤ ਗਗਨ ਅਗਨੀਹੋਤਰੀ, ਸਰਕਲ ਪ੍ਰਧਾਨ ਪਰਮਜੀਤ ਸਿੰਘ ਵੀ ਹਾਜ਼ਰ ਸਨ,ਚਰਨਜੀਤ ਸਿੰਘ,,ਅਮਰੀਕ ਸਿੰਘ, ਮਨਜੀਤ ਲਾਲ,ਰਾਜ ਕੁਮਾਰ, ਰਾਹੁਲ  ਕੁਮਾਰ, ਰਾਜ ਰਾਣੀ, ਊਸ਼ਾ ਰਾਣੀ ,ਰੀਚਾ ਸ਼ਰਮਾ ਸਾਰੇ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।