ਪਿੰਡ ਮੁਬਾਰਕਪੁਰ ਦੀ ਨਵੀਂ ਚੁਣੀ ਪੰਚਾਇਤ ਨੂੰ ਕੀਤਾ ਸਨਮਾਨਿਤ।

ਨਵਾਂਸ਼ਹਿਰ - ਨਜ਼ਦੀਕੀ ਪਿੰਡ ਮੁਬਾਰਕਪੁਰ ਦੀ। ਗੁਰਦੁਆਰਾ ਸ੍ਰੀ ਅਨੰਦਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਦੀ ਨਵੀਂ ਚੁਣੀ ਗ੍ਰਾਮ ਪੰਚਾਇਤ ਦਾ ਸੰਗਰਾਂਦ ਦੇ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕਮੇਟੀ ਦੇ ਸਾਬਕਾ ਪ੍ਰਧਾਨ ਜੋਗਾ ਸਿੰਘ ਸਾਧੜਾ ਨੇ ਸੰਬੋਧਨ ਕਰਦਿਆਂ ਗ੍ਰਾਮ ਪੰਚਾਇਤ ਦੇ ਸਰਪੰਚ ਅਤੇ ਪੰਚਾਂ ਨੂੰ ਸੰਬੋਧਨ ਕਰਦਿਆਂ ਪਿੰਡ ਦੀ ਬੇਹਤਰੀ ਅਤੇ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਬੇਨਤੀ ਕੀਤੀ ਅਤੇ ਪੰਚਾਇਤ ਮੈਂਬਰਾਂ ਨੂੰ ਪਿੰਡ ਵਿੱਚ ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਕੋਸ਼ਿਸ਼ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਣ ਲਈ ਪ੍ਰੇਰਿਤ ਕੀਤਾ। 
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਪੰਚਾਇਤ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਗੱਲ ਇਹ ਰਹੀ ਕਿ ਜੇਤੂ ਮੈਂਬਰਾਂ ਦੇ ਨਾਲ ਦੂਸਰੇ ਨੰਬਰ ਤੇ ਰਹਿਣ ਵਾਲੇ ਉਮੀਦਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਦਿਲਾਵਰ ਸਿੰਘ ਮੋਤੀ ਨੇ ਕੀਤਾ।
ਇਸ ਮੌਕੇ ਨਵੇਂ ਚੁਣੇ ਸਰਪੰਚ ਜੋਗਿੰਦਰ ਸਿੰਘ, ਗੁਰਪ੍ਰੀਤ ਕੌਰ, ਸੂਬੇਦਾਰ ਸੁੱਚਾ ਰਾਮ ਬਾਲੀ, ਨੀਲਮ ਰਾਣੀ, ਰਣਜੀਤ ਸਿੰਘ, ਕੁਲਵੀਰ ਕੌਰ, ਰਾਕੇਸ਼ ਕੁਮਾਰ ਅਤੇ ਇੰਦਰਜੀਤ ਸਿੰਘ ਸਾਰੇ ਪੰਚ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ,ਜੋਗਾ ਸਿੰਘ ਸਾਧੜਾ, ਜਸਵਿੰਦਰ ਸਿੰਘ, ਸਤਨਾਮ ਸਿੰਘ, ਨੰਬਰਦਾਰ ਰਾਵਲ ਸਿੰਘ, ਦਿਲਾਵਰ ਸਿੰਘ, ਚਰਨਜੀਤ ਸਿੰਘ, ਮੋਹਣ ਲਾਲ ਬਾਲੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਰਵਿਦਾਸ ਜੀ,ਤੀਰਥ ਕੌਰ, ਰਮਨਦੀਪ, ਮਨਜੀਤ ਕੌਰ, ਨੰਬਰਦਾਰ ਦੇਸ ਰਾਜ ਬਾਲੀ, ਐਡਵੋਕੇਟ ਰੋਹਿਤ ਬਾਲੀ, ਮਨਜੀਤ ਕੁਮਾਰ, ਆਦਿ ਹਾਜ਼ਰ ਸਨ।