ਸਰਕਾਰੀ ਅਲਾਚੌਰ ਸਕੂਲ ਵਿਖੇ ਨਵੇਂ ਸੈਸ਼ਨ ਦੀ ਅਰੰਭਤਾ ਧਾਰਮਿਕ ਸਮਾਗਮ ਨਾਲ ਕੀਤੀ
ਨਵਾਂਸ਼ਹਿਰ:- ਸਰਕਾਰੀ ਹਾਈ ਸਕੂਲ ਅਲਾਚੌਰ ਦੇ ਸਮੂਹ ਸਟਾਫ ਵੱਲੋਂ ਬੱਚਿਆਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਗੁਰਦੇਵ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸਟੇਟ ਐਵਾਰਡ ਈ ਪਰਵਿੰਦਰ ਭੰਗਲ ਨੇ ਕਿਹਾ ਕਿ ਇਹੋ ਜਿਹੇ ਧਾਰਮਿਕ ਸਮਾਗਮ ਆਯੋਜਿਤ ਹੁੰਦੇ ਰਹਿਣੇ ਚਾਹੀਦੇ ਹਨ।
ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਗੁਰੂਆਂ ਦੀਆਂ ਸਿਖਿਆਵਾਂ ਨੂੰ ਜੀਵਨ ਵਿੱਚ ਅਪਣਾਕੇ ਉਹਨਾਂ ਦੁਆਰਾ ਦਿੱਤੇ ਮਾਰਗ ਤੇ ਚੱਲਣ ਲਈ ਅਤੇ ਪੜ੍ਹਾਈ ਵਿੱਚ ਚੰਗੇ ਨੰਬਰ ਲੈਕੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਨ। ਸਟੇਜ ਦਾ ਸੰਚਾਲਨ ਦੇਸ ਰਾਜ ਬਾਲੀ ਨੇ ਕੀਤਾ। ਇਸ ਮੌਕੇ ਸਕੂਲ ਮੁਖੀ ਵਲੋਂ ਪਤਵੰਤਿਆਂ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਸਕੂਲ ਇੰਚਾਰਜ ਬਲਵਿੰਦਰ ਕੁਮਾਰ ਹੋਰਾਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਨ ਲਈ ਪ੍ਰੇਰਿਤ ਕਰਨ। ਇਸ ਮੌਕੇ ਬਲਵਿੰਦਰ ਕੁਮਾਰ ਸਕੂਲ ਇੰਚਾਰਜ, ਸ੍ਰੀਮਤੀ ਰੀਤੂ ਸਰੀਨ, ਸ੍ਰੀਮਤੀ ਡਿੰਪੀ ਖੁਰਾਨਾ, ਸ਼੍ਰੀਮਤੀ ਸੰਦੀਪ ਕੌਰ, ਸ਼੍ਰੀਮਤੀ ਸਾਕਸ਼ੀ ਸਰੀਨ, ਸ਼੍ਰੀਮਤੀ ਸੁਖਵਿੰਦਰ ਕੌਰ, ਮਿਸ ਸੋਨੀਆ, ਸ਼੍ਰੀ ਮਨਪ੍ਰੀਤ ਰਾਏ, ਸ੍ਰੀਮਤੀ ਗੁਰਜੀਤ ਕੌਰ, ਸ਼੍ਰੀਮਤੀ ਰਣਜੀਤ ਕੌਰ, ਆਦਿ ਹਾਜ਼ਰ ਸਨ।
ਪਤਵੰਤਿਆਂ ਵਿੱਚ ਸ਼ਿੰਗਾਰਾ ਸਿੰਘ ਸਰਪੰਚ ਅਲਾਚੌਰ, ਜਗਤਾਰ ਸਿੰਘ ਬਲਾਕ ਸੰਮਤੀ ਮੈਂਬਰ, ਦੇਸ ਰਾਜ ਬਾਲੀ ਨੰਬਰਦਾਰ ਮੁਬਾਰਕਪੁਰ, ਐਸ ਐਮ ਸੀ ਚੇਅਰਮੈਨ ਦਲਜੀਤ ਕੌਰ, ਪ੍ਰਾਇਮਰੀ ਸਕੂਲ ਤੋਂ ਕ੍ਰਿਸ਼ਮਾ ਬਾਲੀ, ਬਬੀਤਾ, ਸੁਖਵਿੰਦਰ ਕੌਰ ਐਸ ਐਮ ਸੀ ਚੇਅਰਮੈਨ, ਤਾਰਾ ਸਿੰਘ, ਆਦਿ ਹਾਜ਼ਰ ਸਨ।
