ਮਲਕਪੁਰ ਜੱਟਾਂ ਸਕੂਲ ਦਾ ਨਵੋਦਿਆ ਵਿਦਿਆਲਿਆ ਨਤੀਜਾ ਸ਼ਾਨਦਾਰ ਰਿਹਾ
ਘਨੌਰ:- ਪਿਛਲੇ ਦਿਨੀਂ ਹੋਈ ਨਵੋਦਿਆ ਦੀ ਪ੍ਰੀਖਿਆ ਵਿੱਚ ਮਲਕਪੁਰ ਜੱਟਾਂ ਬਲਾਕ ਘਨੌਰ ਦੀ ਵਿਦਿਆਰਥਣ ਗੁਰਮਨਦੀਪ ਕੌਰ ਦੇ ਪਾਸ ਕਰਨ ਤੇ ਪਿੰਡ, ਬਲਾਕ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਘਨੌਰ ਸ. ਸੁਰਜੀਤ ਸਿੰਘ ਅਤੇ ਸੈਂਟਰ ਹੈਡ ਟੀਚਰ ਮੈਮ ਲਲਿਤ ਬੰਗਾ ਵਲੋਂ ਸਕੂਲ ਮੁਖੀ ਤੇ ਗਾਇਡ ਅਧਿਆਪਕ ਸੁਖਮਨਵਿੰਦਰ ਸਿੰਘ ਅਤੇ ਕਮਲਜੀਤ ਕੌਰ ਕਾਹਲੋ ਨੂੰ ਵਧਾਈ ਦਿੰਦਿਆਂ ਸਕੂਲ ਅਧਿਆਪਕਾਂ ਦੀ ਪ੍ਰਸੰਸਾ ਕੀਤੀ ਹੈ। ਓਹਨਾ ਕਿਹਾ ਕਿ ਮਲਕਪੁਰ ਜੱਟਾਂ ਸਕੂਲ ਦੇ ਬੱਚੇ ਹਮੇਸ਼ਾ ਖੇਡਾਂ ਅਤੇ ਹੋਰ ਸਹਿ ਵਿੱਦਿਅਕ ਗਤੀਵਿਧੀਆਂ ਵਿੱਚ ਰਾਜ ਪੱਧਰ ਤੱਕ ਪੁਜੀਸ਼ਨਾ ਹਾਂਸਲ ਕਰਦੇ ਹਨ। ਬੱਚੀ ਦੇ ਪਿਤਾ ਪਿੰਡ ਦੇ ਮੌਜੂਦਾ ਸਰਪੰਚ ਸ ਗੁਰਿੰਦਰਸਿੰਘਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਚੇਅਰਮੈਨਸ, ਦਲਵੀਰ ਸਿੰਘ, ਅਤੇ ਬਲਾਕ ਰਿਸੋਰਸ ਪਰਸਨ ਨਿਰਭੈ ਸਿੰਘ ਜਰਗ ਵੱਲੋਂ ਮਿਹਨਤੀ ਸਕੂਲ ਅਧਿਆਪਕਾਂ ਦੀ ਜ਼ੋਰਦਾਰ ਪ੍ਰਸੰਸਾ ਕੀਤੀ।
