ਨਗਰ ਨਿਗਮ ਦੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ

ਐਸ ਏ ਐਸ ਨਗਰ, 12 ਅਕਤੂਬਰ - ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਹੋਏ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿਮ ਦੇ ਤਹਿਤ ਅੱਜ ਮੁਹਾਲੀ ਦੇ ਫੇਜ਼ 1 ਦੇ ਪੁਰਾਣੇ ਬੈਰੀਅਰ ਤੋਂ ਰੇਹੜੀਆਂ ਫੜੀਆਂ ਵਾਲਿਆਂ ਦੇ ਨਾਜਾਇਜ ਕਬਜੇ ਹਟਾਏ ਗਏ।
ਨਗਰ ਨਿਗਮ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਬਰਿੰਦਰ ਨੇ ਦੱਸਿਆ ਕਿ ਇਹਨਾਂ ਰੇਹੜੀ ਫੜੀ ਵਾਲਿਆਂ ਨੇ ਪੱਕੇ ਅੱਡੇ ਬਣਾ ਰੱਖੇ ਹੋਏ ਸਨ ਨਿਗਮ ਦੀ ਟੀਮ ਵੱਲੋਂ ਇਹ ਨਜਾਇਜ਼ ਕਬਜ਼ੇ ਹਟਾਏ ਗਏ ਹਨ। ਉਹਨਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।