ਪੰਜਾਬੀ ਲਿਖ਼ਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਹੋਈ।
ਅੱਜ ਮਿਤੀ 29/10/2023 ਨੂੰ ਪੰਜਾਬੀ ਲਿਖ਼ਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਥਾਨਕ ਖ਼ਾਲਸਾ ਸਕੂਲ ਵਿੱਚ ਹਰਦੀਪ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਹੋਈ।
ਸਭਾ ਦੇ ਜਨਰਲ ਸਕੱਤਰ ਡਾ:ਰਜਿੰਦਰ ਸਿੰਘ ਕੁਰਾਲੀ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਗੁਰੂ ਰਾਮਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੀਂ ਜਿੰਦਗੀਂ ਵਿੱਚ ਅਪਣਾਉਣ ਲਈ ਅਤੇ ਸਿੱਖ ਧਰਮ ਵਿੱਚ ਕੀਤੇ ਕਾਰਜਾਂ ਉੱਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਨ੍ਹਾਂ ਤੋਂ ਇਲਾਵਾ ਗੁਰਨਾਮ ਸਿੰਘ ਬਿਜਲੀ, ਕੇਸਰ ਸਿੰਘ ਕੰਗ, ਸ਼੍ਰੀਮਤੀ ਅਮਰਜੀਤ ਕੌਰ ਮੋਰਿੰਡਾ, ਨਿਰਮਲ ਸਿੰਘ ਅਧਰੇੜਾ, ਹਰਦੀਪ ਸਿੰਘ ਗਿੱਲ, ਜਸਕੀਰਤ ਸਿੰਘ ਕੁਰਾਲੀ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ
ਅੰਤ ਵਿੱਚ ਆਏ ਹੋਏ ਸਾਰੇ ਸਾਹਿਤਕਾਰਾਂ, ਲਿਖ਼ਾਰੀਆਂ ਦਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਵੱਲੋਂ ਧੰਨਵਾਦ ਕੀਤਾ ਗਿਆ।
