ਵਕੀਲ ਭਾਈਚਾਰੇ ਵੱਲੋਂ ਧਾਮੀ ਸਾਹਿਬ ਦੇ ਘਰ ਪਹੁੰਚ ਕੇ ਵਧਾਈ ਦਿੱਤੀ ਗਈ
ਹੁਸ਼ਿਆਰਪੁਰ- ਜਥੇਦਾਰ ਹਰਜਿੰਦਰ ਸਿੰਘ ਧਾਮੀ ਨੂੰ ਪੰਜਵੀਂ ਵਾਰ ਲਗਾਤਾਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੇ ਮਿੱਠੀਆਈ ਵੰਡ ਕੇ ਖੁਸ਼ੀ ਮਨਾਈ ਗਈ।
ਜਥੇਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੇ ਇਲਾਕੇ ਦੇ ਲੋਕਾਂ ਨੇ ਖੁਸ਼ੀਆਂ ਮਨਾਈਆਂ ਤੇ ਹੁਸ਼ਿਆਰਪੁਰ ਦੇ ਵਕੀਲ ਭਾਈਚਾਰੇ ਵੱਲੋਂ ਧਾਮੀ ਸਾਹਿਬ ਦੇ ਘਰ ਪਹੁੰਚ ਕੇ ਵਧਾਈ ਦਿੱਤੀ ਗਈ।
ਇਸ ਮੌਕੇ ਤੇ ਐਡਵੋਕੇਟ ਪੁਨੀਤ ਇੰਦਰ ਕੰਗ, ਐਡਵੋਕੇਟ ਰੋਮਨ ਸੱਭਰਵਾਲ, ਐਡਵੋਕੇਟ ਅਭਿਨਵ ਮਹਿੰਦਰੂ, ਐਡਵੋਕੇਟ ਵਿਕਲਪ ਵਤਸ, ਰਣਧੀਰ ਸਿੰਘ ਭਾਰਜ ਹਾਜਿਰ ਸਨ।
