ਸਰਕਾਰ ਨੂੰ ਜਲਦੀ ਹੀ ਸਿਨੇਟ ਦੀਆਂ ਚੋਣਾਂ ਦੀ ਤਾਰੀਖ ਦਾ ਐਲਾਨ ਕਰਨਾ ਚਾਹੀਦਾ ਹੈ
ਚੰਡੀਗੜ:- ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਦੇ ਸਾਂਸਦ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਵਿੱਚ ਚਲ ਰਹੇ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਆਕੇ ਸ਼ਾਮਿਲ ਹੋਏ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਵਿੱਚ ਸਿਨੇਟ ਦੀਆਂ ਚੋਣਾਂ ਦਾ ਜਲਦੀ ਐਲਾਨ ਕੀਤਾ ਜਾਣਾ ਚਾਹੀਦਾ ਹੈ। ਅਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਪੁਲਿਸ ਨੂੰ ਆਦੇਸ਼ ਦੇਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਮੋਰਚੇ ਵਿੱਚ ਜਾਣ ਤੋਂ ਰੋਕਿਆ ਨਾ ਜਾਵੇ।
ਉਹਨਾਂ ਇਹ ਵੀ ਕਿਹਾ ਹੈ ਕਿ ਯੂਨੀਵਰਸਿਟੀ ਦਾ ਮੁੱਦਾ ਤਾਂ ਕੇਂਦਰ ਦੀ ਸਰਕਾਰ ਨੇ ਜਾਣ ਬੁੱਝਕੇ ਚੁੱਕਿਆ ਹੈ ਤਾਂ ਜੋ ਸਰਕਾਰ ਦਾ ਧਿਆਨ ਦੁਜੇ ਵੱਡੇ ਮੁਦਿਆਂ ਤੋਂ ਹਟਾਇਆ ਜਾ ਸਕੇ। ਉੱਥੇ ਨਾਲ ਹੀ ਸਟੂਡੈਂਟਸ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਸੀਨੇਟ ਦੇ ਸਾਰੇ 91 ਮੈਬਰਾਂ ਦੀ ਚੋਣਾਂ ਦਾ ਐਲਾਨ ਕਰਨ ਦੀ ਮੰਗ ਵੱਧਦੀ ਜਾ ਰਹੀ ਹੈ। ਜਿਸ ਨਾਲ ਵਿਵਾਦ ਹੋਰ ਵੀ ਵੱਧਦਾ ਜਾ ਰਿਹਾ ਹੈ।
ਮਸ਼ਹੂਰ ਗਾਇਕ ਸਤਿੰਦਰ ਸਰਤਾਜ ਵੀ ਸਟੂਡੈਂਟਸ ਦੀ ਹਮਾਇਤ ਲਈ ਮੋਰਚੇ ਵਾਲੀ ਥਾਂ ਉੱਤੇ ਨਾਲ ਆਕੇ ਬੈਠਾ ਅਤੇ ਸੀਨੇਟ ਦੇ ਮੈਂਬਰਾਂ ਅਤੇ ਮੋਰਚੇ ਦੇ ਮੈਬਰਾਂ ਨੂੰ ਮਿਲਿਆ। ਇਸ ਦੋਰਾਨ ਸਤਿੰਦਰ ਸਰਤਾਜ ਨੇ ਆਪਣੇ ਗਾਣਿਆਂ ਦੇ ਰਾਹੀਂ ਸਟੂਡੈਂਟਸ ਦੀ ਮੰਗ ਨੂੰ ਸਰਕਾਰ ਤੱਕ ਪਹੁੰਚਾਇਆ।
