ਵ੍ਰਿੰਦਾਵਨ ਵਿੱਚ ਵਾਪਰਿਆ ਜਾਨਲੇਵਾ ਹਾਦਸਾ ਮੰਦਭਾਗਾ ਹੈ ਪ੍ਰਧਾਨ ਸਤੀਸ਼ ਕੁਮਾਰ ਸੋਨੀ
ਗੜ੍ਹਸ਼ੰਕਰ:- ਮਥੁਰਾ ਵਰਿੰਦਾਵਨ ਵਿੱਚ ਧਾਰਮਿਕ ਯਾਤਰਾ ਦੌਰਾਨ ਯਮੁਨਾ ਨਦੀ ਚ 32 ਸ਼ਰਧਾਲੂਆਂ ਡੁੱਬਣ ਦੀ ਖਬਰ ਮਿਲੀ ਹੈ ਜਿਹਨਾਂ ਚੋ 10 ਸ਼ਰਧਾਲੂਆਂ ਮ੍ਰਿਤਿਊ ਹੋ ਗਈ। ਜੋਂ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਲਈ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਇਸ ਮੰਦਭਾਗੀ ਦੁਰਘਟਨਾ ਲਈ ਅਸੀਂ ਅਫਸੋਸ ਜਾਹਿਰ ਕਰਦੇ ਹਾਂ ਅਤੇ ਪਰਮ ਪਿਤਾ ਪਰਮਾਤਮਾ ਜੀ ਅੱਗੇ ਇਸ ਦੌਰਾਨ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾ ਅਤੇ ਲਾਪਤਾ ਸ਼ਰਧਾਲੂਆਂ ਦੇ ਜੀਵਨ ਦੀ ਸੁੱਖ ਸ਼ਾਂਤੀ ਲਈ ਪ੍ਰਾਥਨਾ ਕਰਦੇ ਹਾਂ।
ਉਹਨਾਂ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਨੂੰ ਇਹਨਾਂ ਯਾਤਰਾ ਲਈ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ। ਇਹ ਸੁਨਿਸਚਿਤ ਕਰਨਾ ਚਾਹੀਦਾ ਹੈ, ਕਿ ਕਿਸ਼ਤੀਆਂ ਅਤੇ ਹੋਰ ਵਾਹਨਾਂ 'ਚ ਉਸ ਦੀ ਸਮਰੱਥਾ ਅਨੁਸਾਰ ਹੀ ਸ਼ਰਧਾਲੂ ਬਿਠਾਏ ਜਾਣ, ਦੇਖਣ 'ਚ ਆਇਆ ਹੈ, ਕਿ ਜਦੋਂ ਧਾਰਮਿਕ ਯਾਤਰਾਵਾਂ ਹੁੰਦੀਆ ਹਨ ਤੇ ਵਾਹਨਾਂ 'ਚ ਵਾਹਨ ਚਾਲਕ ਵੱਧ ਕਮਾਈ ਦੇ ਲਾਲਚ 'ਚ ਆ ਕੇ ਉਹਨਾਂ ਦੀ ਸਮਰੱਥਾ ਤੋਂ ਜਿਆਦਾ ਯਾਤਰੀ ਬਿਠਾਲ਼ ਲੈਂਦੇ ਹਨ ਅਤੇ ਉਹਨਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ, ਪ੍ਰਸ਼ਾਸਨ ਨੂੰ ਉਹਨਾਂ ਤੇ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।
