ਸਿੰਮੀ ਮਰਵਾਹਾ ਟਰੱਸਟ ਵੱਲੋਂ ਲਾਏ ਕੈਂਪ ਨੂੰ ਮਿਲਿਆ ਭਰਵਾਂ ਹੁੰਗਾਰਾ
ਐਸ ਏ ਐਸ ਨਗਰ, 11 ਅਕਤੂਬਰ - ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਮੁਹਾਲੀ ਵਿਖੇ ਬਾਲੜੀ ਦਿਵਸ ਮੌਕੇ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦੌਰਾਨ ਆਯੁਰਵੈਦ ਵਿਭਾਗ ਪੰਜਾਬ ਤੋਂ ਡਾਕਟਰ ਰਜਨੀ ਗੁਪਤਾ, ਡਾਕਟਰ ਹਰਪ੍ਰੀਤ ਸਿੰਘ ਤੇ ਉੱਪ ਵੈਦ ਡਾਕਟਰ ਗੁਰਪ੍ਰੀਤ ਕੌਰ ਪਹੁੰਚੇ। ਕੈਂਪ ਦਾ 5 ਦਰਜ਼ਨ ਤੋਂ ਵੱਧ ਲੋਕਾਂ ਨੇ ਲਾਭ ਲਿਆ।
ਕੈਂਪ ਦੌਰਾਨ ਆਏ ਲੋਕਾਂ ਦੇ ਸ਼ਰੀਰ ਵਿੱਚ ਖੂਨ ਦੇ ਦਬਾਅ ਅਤੇ ਸਰੀਰਕ ਜਾਂਚ ਕੀਤੀ ਗਈ। ਸਾਰਿਆਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਟਰੱਸਟ ਦੀ ਪ੍ਰਬੰਧਕ ਟਰੱਸਟੀ ਕਵਿੱਤਰੀ ਰਾਜਿੰਦਰ ਰੋਜ਼ੀ ਇਹ ਟਰੱਸਟ ਨੌਜਵਾਨ ਪੱਤਰਕਾਰ ਸਿੰਮੀ ਮਰਵਾਹਾ ਦੀ ਯਾਦ ਵਿੱਚ 21 ਸਾਲ ਪਹਿਲਾਂ ਬਣਾਇਆ ਗਿਆ ਸੀ ਤੇ ਉਸੇ ਵੇਲੇ ਤੋਂ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ। ਉਹਨਾਂ ਕੈਂਪ ਦੌਰਾਨ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਧਿਕਾਰੀ ਡਾਕਟਰ ਸਰਬਜੀਤ ਕੌਰ ਤੇ ਗਗਨਪ੍ਰੀਤ ਸਿੰਘ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਕੈਂਪ ਵਿੱਚ ਮਿਉਂਸਪਲ ਕਾਉਂਸਲਰ ਰਵਿੰਦਰ ਸਿੰਘ, ਪਿੰਡ ਵਾਸੀ ਦਰਸ਼ਨ ਸਿੰਘ ਸੈਣੀ, ਸਵਰਨ ਸਿੰਘ ਸੈਣੀ, ਪਰਮਜੀਤ ਸਿੰਘ ਵਿੱਕੀ, ਸ਼ਿਵ ਸੈਨਾ ਤੋਂ ਅਰਵਿੰਦ ਗੌਤਮ, ਉਜਾਗਰ ਸਿੰਘ, ਸਵਰਨ ਸਿੰਘ, ਰਾਜਿੰਦਰ ਕੌਰ, ਸੁੱਖਵਿੰਦਰ ਕੌਰ ਮਰਵਾਹਾ ਤੇ ਜੌਬਨਮੀਤ ਕੌਰ ਹਾਜ਼ਿਰ ਹੋਏ।
