ਅਲਾਚੌਰ ਵਿਖੇ ਗੁਰੂ ਰਵਿਦਾਸ ਜੀ ਦਾ 649 ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਨਵਾਂਸ਼ਹਿਰ:- ਗੁਰਦੁਆਰਾ  ਗੁਰੂ ਰਵਿਦਾਸ ਜੀ ਪਿੰਡ ਅਲਾਚੌਰ ਵਿਖੇ  ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ਗੁਰਦੀਪ ਸਿੰਘ ਉੜਾਪੜ ਦੇ ਜਥੇ ਨੇ ਗੁਰੂ ਰਵਿਦਾਸ ਜੀ ਦੇ ਜੀਵਨ  ਅਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਸੰਗਤਾਂ ਨਾਲ ਸਾਂਝਾ ਕੀਤਾI ਇਸ ਮੌਕੇ ਉਨ੍ਹਾਂ ਆਪਣੀਆਂ ਰਚਨਾਵਾਂ ਅਤੇ ਤਕਰੀਰਾਂ ਰਾਹੀਂ ਦੱਸਿਆ ਕਿ ਗੁਰੂ ਰਵਿਦਾਸ ਜੀ ਇੱਕ ਸਮਾਜ ਸੁਧਾਰਕ ਮਾਨਵਵਾਦੀ ਮਨੁੱਖ ਚਿੰਤਕ ਅਤੇ ਮਹਾਨ ਕਵੀ ਸਨ। 
ਉਹਨਾਂ ਕਿਹਾ ਕਿ ਕਿ ਕਿਵੇਂ ਗੁਰੂ ਰਵਿਦਾਸ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਊਚ ਨੀਚ, ਛੂਤ ਛਾਤ, ਭੇਖਾ ਪਖੰਡਾ, ਨਾ ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਜਾਤੀ ਦੇ ਭੇਦਭਾਵ ਨੂੰ ਤਾਰਕਿਕ ਅਤੇ ਦਲੀਲ ਭਰਪੂਰ ਢੰਗ ਨਾਲ ਖੰਡਿਤ ਕਰਦੇ ਕੇਵਲ ਪਰਮਾਤਮਾ ਦੇ ਭਗਤ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਰਾਤ ਦੇ ਦੀਵਾਨ ਵਿੱਚ ਬਾਬਾ ਬਲਰਾਮ ਸਿੰਘ ਖੁਰਾਲਗੜ੍ਹ ਸਾਹਿਬ ਵਾਲੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਇਕ ਅਗਾਂਹ ਵਧੂ ਸੋਚ  ਵਾਲੇ ਪ੍ਰਮਾਤਮਾ ਨਾਲ਼ ਮਿਲੇ ਹੋਏ ਗੁਰੂ ਸਨ।
ਉਹ ਮਰਨ ਤੋ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗੱਲ ਕਰਦੇ ਹਨ,ਜੋ ਮੁਕਤੀ ਨਿਜੀ ਨਹੀਂ ਬਲਕਿ ਸਮੂਹਕ ਮੁਕਤੀ ਹੈ ,ਸਾਰੇ ਸਮਾਜ ਦੇ ਕਲਿਆਣ ਦੀ , ਸਰਬੱਤ ਦੇ ਭਲੇ ਦੀ ਗੱਲ ਕਰਦੇ ਹਨ  ਗੁਰੂ ਰਵਿਦਾਸ ਸਮਾਜ-ਦਰਸ਼ਨ ਬਦਲਣ ਤੇ  ਉਸਾਰਨ ਦੀ ਪ੍ਰੇਰਨਾ ਕਰਦੇ ਹਨ । ਉਹਨਾਂ  ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਨੂੰ ਗੁਰੂ ਰਵਿਦਾਸ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਂਵਾਂ ਤੇ ਅਮਲ ਕਰਨ ਅਤੇ ਇਹਨਾਂ ਸਿੱਖਿਆਵਾਂ ਨੂੰ ਪ੍ਰੇਰਨਾ ਸਰੋਤ ਮੰਨ ਕੇ ਜੀਵਨ ਵਿੱਚ ਅੱਗੇ ਵਧਣ ਦਾ ਸੁਨੇਹਾ ਦਿੱਤਾ। 
ਇਸ ਮੌਕੇ ਅਮਰਜੀਤ ਸਿੰਘ ਪੰਚਾਇਤ ਸੈਕਟਰੀ, ਅਸ਼ੋਕ ਕੁਮਾਰ, ਰੂਪ ਲਾਲ ਭਾਰਤੀ, ਮਲਕੀਤ ਸਿੰਘ ਹੈੱਡ ਗ੍ਰੰਥੀ,ਮੇਜਰ ਸਿੰਘ, ਜਗਤਾਰ ਸਿੰਘ, ਮਨਵੀਰ ਕਰੜਾ,ਕਰਨ,ਰੋਹਿਨ,ਨਿਰਮਲ ਕੁਮਾਰ,ਚਮਨ ਲਾਲ ਸਾਬਕਾ ਸਰਪੰਚ, ਕੁਲਦੀਪ ਕੌਰ, ਜਸਵੰਤ ਕੌਰ, ਸੁਨੀਤਾ ਰਾਣੀ, ਚਰਨਜੀਤ ਕੌਰ, ਕੁਲਵਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।