ਸੀ ਪੀ ਆਈ ਐੱਮ ਪਾਰਟੀ ਦੀ 24ਵੀ ਤਹਿਸੀਲ ਕਾਨਫਰੰਸ ਗੜ੍ਹਸ਼ੰਕਰ ਵਿਖੇ ਹੋਈ
ਗੜਸ਼ੰਕਰ - ਅੱਜ ਇੱਥੇ ਪਾਰਟੀ ਦੀ 24 ਵੀ ਤਹਿਸੀਲ ਕਾਨਫਰੰਸ ਮਹਿੰਦਰ ਕੁਮਾਰ ਬੱਡੋਆਣ ਜੋਗਿੰਦਰ ਸਿੰਘ ਥਾਂਦੀ ਸੁਰਿੰਦਰ ਕੋਰ ਚੁੰਬਰ ਦੀ ਪ੍ਧਾਨਗੀ ਹੇਠ ਹੋਈ ਕਾਨਫਰੰਸ ਦੇ ਅਰੰਭ ਵਿੱਚ ਕੈਪਟਨ ਕਰਨੈਲ ਸਿੰਘ ਨੇ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ| ਸਾਥੀ ਦਰਸ਼ਨ ਸਿੰਘ ਮੱਟੂ ਨੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਅਤੇ ਪੋਲਿਟ ਬਿਊਰੋ ਮੈਬਰ ਸਾਥੀ ਬੁੱਧ ਦੇਵ ਭੱਟਾ ਚਾਰੀਆ ਦਾ ਸੋਕ ਮਤਾ ਪੇਸ਼ ਕੀਤਾ| ਸਾਥੀਆ ਨੇ ਖੜੇ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਾਨਫਰੰਸ ਦਾ ਉਦਘਾਟਨ ਕਰਦਿਆ ਸਾਥੀ ਗੁਰਨੇਕ ਸਿੰਘ ਭੱਜਲ ਜਿਲਾ ਸਕੱਤਰ ਨੇ ਕਿਹਾ ਅੱਜ ਦੇਸ਼ ਅੰਦਰ ਮਜ਼ਬੂਤ ਕਮਿਊਨਿਸਟ ਪਾਰਟੀ ਮਾਰਕਸਵਾਦੀ ਬਣਾਉਣ ਲਈ ਸਾਨੂੰ ਅੱਪਣੀਆ ਬਰਾਂਚਾ ਤਹਸੀਲ ਕਮੇਟੀ ਨੂੰ ਪੂਰੀ ਤਰਾ ਸਰਗਰਮ ਕਰਨਾ ਹੋਵੇਗਾ| ਉਹਨਾ ਨੇ ਕੇਦਰ ਸਰਕਾਰ ਦੀਆ ਨੀਤੀਆ ਅਤੇ ਪੰਜਾਬ ਸਰਕਾਰ ਜੋ ਅਪਣੇ ਵਾਅਦਿਆ ਤੇ ਖਰੀ ਨਹੀ ਉਤਰੀ; ਵਾਰੇ ਵਿਸਥਾਰ ਜਾਣਕਾਰੀ ਦਿੱਤੀ| ਤਹਸੀਲ ਸਕੱਤਰ ਸਾਥੀ ਹਰਭਜਨ ਸਿੰਘ ਅਟਵਾਲ ਨੇ ਤਿੰਨਾ ਸਾਲਾ ਦੀ ਸਰਗਰਮੀਆ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿੱਚ 5 ਸਾਥੀਆ ਨੇ ਬਹਿਸ ਵਿੱਚ ਹਿੱਸਾ ਲਿਆ ਕੁਝ ਸੁਝਾਅ ਅਤੇ ਸੋਧਾ ਪੇਸ਼ ਕੀਤੀਆ| ਸਾਥੀ ਅਟਵਾਲ ਵਲੋ ਬਹਿਸ ਦਾ ਜਵਾਬ ਦੇਣ ਤੋ ਬਾਅਦ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ| ਬੀਬੀ ਸ਼ੁਭਾਸ਼ ਮੱਟੂ ਨੇ 5 ਮਤੇ ਪੇਸ਼ ਕੀਤੇ ਜੋ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ| ਸਾਥੀ ਗੁਰਮੇਸ਼ ਸਿੰਘ ਸੂਬਾ ਕਮੇਟੀ ਮੈਬਰ ਨੇ 17 ਮੈਬਰੀ ਤਹਿਸੀਲ ਕਮੇਟੀ ਦਾ ਪੈਨਲ ਪੇਸ਼ ਕੀਤਾ ਜੋ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਅਤੇ ਪਰੇਮ ਰਾਣੇ ਨੂੰ ਸ਼ਪੈਸ਼ਲ ਇੰਨ ਵਾਇਟੀ ਦੇ ਨਾਲ ਹੀ ਦਫਤਰ ਸਕੱਤਰ ਬਣਾਇਆ ਗਿਆ| ਨਵੀ ਚੁਣੀ ਗਈ ਤਹਸੀਲ ਕਮੇਟੀ ਨੇ ਸਰਬਸੰਮਤੀ ਨਾਲ ਮਹਿੰਦਰ ਕੁਮਾਰ ਬੱਡੋਆਣ ਨੂੰ ਅਪਣਾ ਸਕੱਤਰ ਚੁਣ ਲਿਆ ਜ਼ਿਲਾ ਕਾਨਫਰੰਸ ਲਈ 21 ਡੈਲੀਗੇਟਾ ਦੀ ਚੋਣ ਕਰ ਲਈ ਗਈ ਪਰਧਾਨਗੀ ਮੰਡਲ ਵਲੋ ਸਾਥੀ ਜੋਗਿੰਦਰ ਸਿੰਘ ਥਾਂਦੀ ਵਲੋ ਆਏ ਸਾਥੀਆ ਦਾ ਧੰਨਵਾਦ ਕੀਤਾ ਗਿਆ!
