ਪਾਣੀਪਤ ਤੋਂ ਦਰਿਆਪੁਰ ਮੋੜ ਤੱਕ ਫੋਰਲੇਨ ਕੰਮ ਲਈ ਸੜਕ ਦਾ ਲੱਗਿਆ ਟੈਂਡਰ

ਚੰਡੀਗੜ੍ਹ, 28 ਦਸੰਬਰ:- ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਅਤੇ ਖਨਨ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੇ ਲਗਾਤਾਰ ਯਤਨਾਂ ਦਾ ਨਤੀਜਾ ਹੈ ਕਿ ਜਿਲ੍ਹਾ ਪਾਣੀਪਤ ਅਤੇ ਨੇੜੇ ਦੇ ਖੇਤਰਾਂ ਵਿੱਚ ਵਿਕਾਸ ਕੰਮ ਤੇਜੀ ਨਾਲ ਅੱਗੇ ਵੱਧ ਰਹੇ ਹਨ। ਇਸੀ ਲੜੀ ਵਿੱਚ ਪਾਣੀਪਤ ਤੋਂ ਜੀਂਦ ਤੱਕ ਸੜਕ ਨਿਰਮਾਣ ਪਰਿਯੋਜਨਾ ਨੁੰ ਨਵੀਂ ਮੰਜੂਰੀ ਮਿਲੀ ਹੈ। ਕੱਲ 27 ਦਸੰਬਰ ਨੁੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਐਚਪੀਪੀਸੀ ਮੀਟਿੰਗ ਵਿੱਚਘ ਇਸ ਪਰਿਯੋਜਨਾ ਲਈ ਟੈਂਡਰ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।
          ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਦਸਿਆ ਕਿ ਪਾਣੀਪਤ ਤੋਂ ਜੀਂਦ ਤੱਕ ਸੜਕ ਦੇ ਨਵੀਨੀਕਰਣ ਦਾ ਕੰਮ ਦੋ ਪੜਾਆਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਪਾਣੀਪਤ ਤੋਂ ਦਰਿਆਪੁਰ ਮੋੜ ਤੱਕ ਫੋਰਲੇਨ ਸੜਕ ਦੇ ਨਿਰਮਾਣ 'ਤੇ 53 ਕਰੋੜ 91 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਇਸ ਫੋਰਲੇਨ ਸੜਕ ਦੀ ਪਾਣੀਪਤ ਤੋਂ ਦਰਿਆਪੁਰ ਮੋੜ ਤੱਕ ਲਗਭਗ 25 ਕਿਲੋਮੀਟਰ ਦੀ ਦੂਰੀ ਹੋਵੇਗੀ।
          ਇਸ ਦੇ ਨਾਲ ਹੀ ਦਰਿਆਪੁਰ ਮੋੜ ਤੋਂ ਜੀਂਦ ਤੱਕ ਸੜਕ ਦੇ ਚੌੜੀਕਰਣ ਕੰਮ 'ਤੇ 59 ਕਰੋੜ 48 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਸੜਕ ਦੀ ਦੂਰੀ ਲਗਭਗ 50 ਕਿਲੋਮੀਟਰ ਦੀ ਹੋਵੇਗੀ।
          ਉਨ੍ਹਾਂ ਨੇ ਦਸਿਆ ਕਿ ਸੜਕ ਦੇ ਨਾਲ-ਨਾਲ ਜਰੂਰਤ ਅਨੁਸਾਰ ਪਾਣੀ ਦੀ ਨਿਕਾਸੀ ਲਈ ਡੇ੍ਰਨਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਬਰਸਾਤ ਜਲ੍ਹ ਭਰਾਵ ਦੀ ਸਮਸਿਆ ਨਹੀਂ ਰਹੇਗੀ। ਇਸ ਦੇ ਲਈ ਵੱਧ ਰਕਮ ਖਰਚ ਕੀਤੀ ਜਾਵੇਗੀ।
          ਉਨ੍ਹਾਂ ਨੈ ਦਸਿਆ ਕਿ ਇਸ ਮਹਤੱਵਪੂਰਣ ਪਰਿਯੋਜਨਾ ਦੇ ਪੂਰਾ ਹੋਣ ਨਾਲ ਪੂਰਾ ਪਾਣੀਪਤ ਜਿਲ੍ਹਾ ਦੀ ਇਸਰਾਨਾ, ਜੀਂਦ ਜਿਲ੍ਹਾ ਦੀ ਸਫੀਦੋਂ ਅਤੇ ਕਰਨਾਲ ਜਿਲ੍ਹੇ ਦੀ ਅਸੰਧ ਵਿਧਾਨਸਭਾ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਆਵਾਜਾਈ ਸੁਗਮ ਹੋਵੇਗੀ ਅਤੇ ਵਪਾਰਕ ਅਤੇ ਆਰਥਕ ਗਤੀਵਿਧੀਆਂ ਨੂੰ ਵੀ ਨਵੀਂ ਗਤੀ ਮਿਲੇਗੀ।
          ਸ੍ਰੀ ਪੰਵਾਰ ਨੇ ਕਿਹਾ ਕਿ ਹਰਿਆਣਾ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦੇ ਵਿਕਾਸ ਕੰਮਾਂ ਨੂੰ ਨਵੀਂ ਦਿਸ਼ਾ ਅਤੇ ਗਤੀ ਮਿਲੀ ਹੈ। ਸਰਕਾਰ ਦਾ ਵਿਸ਼ੇਸ਼ ਧਿਆਨ ਸੜਕਾਂ, ਪੁੱਲਾਂ, ਸੰਪਰਕ ਮਾਰਗਾਂ ਅਤੇ ਸ਼ਹਿਰੀ ਸਹੂਲਤਾਂ ਦੇ ਮਜਬੂਤੀਕਰਣ 'ਤੇ ਹੈ। ਨਾਲ ਹੀ ਸਿਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੀ ਅਨੇਕ ਮਹਤੱਵਪੂਰਣ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਤੋਂ ਆਮਜਨਤਾ ਨੂੰ ਸਿੱਧੇ ਲਾਭ ਮਿਲ ਰਿਹਾ ਹੈ।
          ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਸ ਸੜਕ ਪਰਿਯੋਜਨਾ ਦੇ ਪੂਰਾ ਹੋਣ ਨਾਲ ਕਈ ਜਿਲ੍ਹਿਆਂ ਦੇ ਲੋਕਾਂ ਨੂੰ ਬਿਹਤਰ ਟ੍ਰਾਂਸਪੋਰਟ ਸਹੂਲਤ ਮਿਲੇਗੀ ਅਤੇ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।