ਸੈਂਟ ਸੋਲਜਰ ਸਕੂਲ ਗੜਸ਼ੰਕਰ ਵਿੱਚ ਤੀਆਂ ਦਾ ਤਿਉਹਾਰ ਮਨਾਇਆ
ਗੜਸ਼ੰਕਰ, 7 ਅਗਸਤ - ਇਥੋਂ ਦੇ ਸੈਂਟ ਸੋਲਜਰ ਸਕੂਲ ਵਿੱਚ ਤੀਆਂ ਦਾ ਤਿਉਹਾਰ ਅੱਜ ਪੂਰੇ ਉਤਸਾਹ ਦੇ ਨਾਲ ਮਨਾਇਆ ਗਿਆ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸਕੂਲ ਦੇ ਡਾਇਰੈਕਟਰ ਸੁਖਦੇਵ ਸਿੰਘਨੇ ਸਮੂਹ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਜਿਨਾਂ ਨੇ ਇਸ ਉਤਸਵ ਨੂੰ ਮਨਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਸਕੂਲ ਅਤੇ ਕਾਲਜ ਹੀ ਅੱਜ ਅਜਿਹੇ ਅਦਾਰੇ ਰਹੇ ਹਨ ਜੋ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖੇ ਹੋਏ ਹਨ।
ਹੁਣ ਸਮੂਹ ਵਿਦਿਆਰਥੀ ਨੂੰ ਅਪੀਲ ਕੀਤੀ ਕਿ ਸਕੂਲ ਵਿੱਚ ਹੋਣ ਵਾਲੇ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਕਰੋ ਤਾਂ ਕਿ ਉਹ ਖੁਦ ਆਪਣੇ ਆਪ ਨੂੰ ਇਸ ਸਮਾਗਮ ਦਾ ਇੱਕ ਹਿੱਸਾ ਹੋਣ ਦਾ ਮਾਣ ਮਹਿਸੂਸ ਕਰਨ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼ੈਲੀ ਭੱਲਾ ਨੇ ਮੁੱਖ ਮਹਿਮਾਨ ਨੂੰ ਨਾਲ ਲੈ ਕੇ ਸਮਾਗਮ ਦੌਰਾਨ ਪਰਫੋਰਮੈਂਸ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
