ਤੀਕਸ਼ਨ ਸੂਦ ਵੱਲੋਂ 13ਵੀਂ ਯੋਗ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਗਿਆ
ਹੁਸ਼ਿਆਰਪੁਰ- ਜਿਲ੍ਹਾ ਯੋਗ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਦੱਸਿਆ ਕਿ ਅੱਜ ਸੂਦ ਭਵਨ ’ਚ 13ਵੀਂ ਜਿਲ੍ਹਾ ਯੋਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਗਮ ਦੀ ਸ਼ੁਰੂਆਤ ਜੋਤ ਪ੍ਰਜਵਲਿਤ ਕਰਕੇ ਤੇ ਸਰਸਵਤੀ ਵੰਦਨਾ ਨਾਲ ਹੋਈ। ਇਸ ਮੌਕੇ ਬੱਚਿਆਂ ਨੇ ਯੋਗ ਕ੍ਰਿਆਵਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕੀਤਾ।
ਲਗਭਗ 400 ਪ੍ਰਤੀਭਾਗੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਤੀਕਸ਼ਣ ਸੂਦ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪਿਛਲੇ 13 ਸਾਲਾਂ ਤੋਂ ਜਿਲ੍ਹਾ ਯੋਗ ਐਸੋਸੀਏਸ਼ਨ ਇਨ੍ਹਾਂ ਮੁਕਾਬਲਿਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਯੋਗ ਪ੍ਰਤੀ ਜਾਗਰੂਕ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਨੂੰ ਸ਼ਾਰੀਰੀਕ, ਮਾਨਸਿਕ ਅਤੇ ਆਧਿਆਤਮਿਕ ਤੌਰ ’ਤੇ ਮਜ਼ਬੂਤ ਬਣਾਉਣ ਦਾ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਨਾਲ ਯੋਗ ਨੂੰ ਅੰਤਰਰਾਸਟਰੀ ਪਛਾਣ ਮਿਲੀ ਹੈ ਅਤੇ ਇਹ ਪ੍ਰਾਚੀਨ ਭਾਰਤੀ ਵਿਦਿਆ ਮੁੜ ਫਲ-ਫੂਲ ਰਹੀ ਹੈ।
ਇਸ ਮੌਕੇ ਸੇਠ ਰੋਹਤਾਸ ਜੈਨ, ਪ੍ਰੋ. ਆਸ਼ੀਸ਼ ਸਰੀਨ, ਅਵਿਨਾਸ ਸੂਦ, ਰਾਮਦੇਵ ਯਾਦਵ, ਅਨਿਲ ਸੂਦ, ਸੁਰਿੰਦਰ ਪਾਲ, ਨੀਰਜਾ ਸੂਦ, ਅਰਚਨਾ ਜੈਨ, ਸੰਜੀਵ ਸ਼ਰਮਾ, ਸੰਜੀਵ ਸੂਦ, ਅਕਸ਼ੈ, ਅਰੁਣ ਸੂਦ, ਸੁਨੀਤ, ਜਤਿੰਦਰ ਸੂਦ, ਸ੍ਰੀਮਤੀ ਜਤਿੰਦਰ ਕੌਰ, ਸ਼ਰੁਤੀ, ਜੋਗਿੰਦਰ ਸਿੰਘ, ਯੋਗ ਗੁਰੂ ਅਨੀਤਾ ਜਸਵਾਲ ਤੇ ਸਵਾਮੀ ਰਾਮ ਚੰਦਰ ਆਦਿ ਸ਼ਖਸੀਅਤਾਂ ਵੀ ਹਾਜ਼ਰ ਸਨ।
