ਸਮਾਜ ਸੇਵਕਾਂ ਦੀ ਟੀਮ ਨੇ ਸਰਕਾਰੀ ਹਸਪਤਾਲ ਵਿਚ ਏ ਸੀ ਭੇਂਟ ਕੀਤਾ
ਗੜ੍ਹਸ਼ੰਕਰ:- ਅੱਜ ਮਿਤੀ 04/08/2026 ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਨੂੰ ਜੀਵਨ ਜਾਗ੍ਰਤੀ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ ਅਤੇ ਐਸ ਐਮ ਓ ਡਾਕਟਰ ਅਜੈ ਬਸਰਾ ਜੀ ਦੀ ਅਗਵਾਈ ਵਿੱਚ ਇੱਕ ਏ ਸੀ ਦਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਬਿੱਕਰ ਸਿੰਘ ਜੀ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਅਲੱਗ ਅਲੱਗ ਸਮਾਜ ਸੇਵੀ ਸੰਸਥਾਵਾਂ ਹਰ ਇਕ ਦਾ ਸਾਥ ਦੇਣ ਲਈ ਇੱਕ ਮੰਚ ਤੇ ਇਕੱਠੇ ਹੋ ਕੇ ਲੋੜਵੰਦਾਂ ਦੀ ਮਦਦ ਲਈ ਹਰ ਵਕਤ ਤਿਆਰ ਰਹਿੰਦੀਆਂ ਹਨ।
ਹਸਪਤਾਲ ਇੰਚਾਰਜ ਡਾਕਟਰ ਅਜੈ ਬਸਰਾ ਜੀ ਨੇ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੀਵਨ ਜਾਗ੍ਰਤੀ ਮੰਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਉਪਕਾਰ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂ ਕੇ ਐਡ ਪੰਜਾਬ ਨੇ ਹਸਪਤਾਲ ਨੂੰ ਏ ਸੀ ਦਾਨ ਕੀਤਾ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਕਾਮਰੇਡ ਦਰਸ਼ਨ ਸਿੰਘ ਮੱਟੂ ਜੀ ਕੁਲਵਿੰਦਰ ਸਿੰਘ ਸੰਘਾ ਡਾਕਟਰ ਲਖਵਿੰਦਰ ਕੁਮਾਰ ਬਿਲੜੌ ਹੈਪੀ ਸਾਧੋਵਾਲ ,ਸ੍ਰੀ ਹਰਦੇਵ ਰਾਏ ਭੁਪਿੰਦਰ ਸਿੰਘ, ਰਾਣਾ ਰੋਕੀ ਮੋਇਲਾ, ਡਾਕਟਰ ਪਰਮਹੰਸ, ਨਰਸਿੰਗ ਇੰਚਾਰਜ ਸੁਖਵਿੰਦਰ ਕੌਰ ,ਅਮਰਜੀਤ ਰੈਡੀੳਗ੍ਰਾਫਰ, ਵਿਕਰਾਂਤ ਰੈਡੀੳਗ੍ਰਾਫਰ ਅਰੂਨ ਮਨੀਹਾਸ , ਏ ਐਨ ਐਮ ਮਨਜੀਤ ਕੌਰ ਆਦਿ ਸਾਰਾ ਸਟਾਫ ਹਾਜ਼ਰ ਸੀ।
