ਅਧਿਆਪਕਾਂ ਨੂੰ ਆਮ ਬਦਲੀਆਂ ਦੀ ਪ੍ਰਕਿਰਿਆ ਨੇ ਕੀਤਾ ਖੱਜਲ-ਖੁਆਰ:- ਸਾਂਝਾ ਅਧਿਆਪਕ ਮੋਰਚਾ

ਹੁਸ਼ਿਆਰਪੁਰ- ਲਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਬਦਲੀਆਂ ਦੀ ਆਸ ਲਗਾਏ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਵਲੋਂ ਕੀਤੀਆਂ ਆਮ ਬਦਲੀਆਂ ਨੇ ਭੰਬਲਭੂਸਾ ਪਾਈ ਰੱਖਿਆ। ਸਾਂਝਾ ਅਧਿਆਪਕ ਮੋਰਚੇ ਦੇ ਆਗੂ ਨਰਿੰਦਰ ਅਜਨੋਹਾ ਅਤੇ ਪਰਮਜੀਤ ਕਾਤਿਬ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀ ਬਦਲੀ ਦੀ ਉਡੀਕ ਕੀਤੀ ਜਾ ਰਹੀ ਸੀ।
 ਉਹਨਾਂ ਨੂੰ ਇਹਨਾਂ ਬਦਲੀਆਂ ਨੇ ਕਾਫੀ ਖੱਜਲ ਖੁਆਰ ਕੀਤਾ। ਆਗੂਆਂ ਨੇ ਕਿਹਾ ਕਿ ਪਹਿਲਾਂ ਤਾਂ ਬਦਲੀ ਅਪਲਾਈ ਵਾਲੇ ਪੋਰਟਲ ਉੱਪਰ ਵਿਭਾਗ ਵਲੋਂ ਸਟੇਸ਼ਨ ਚੋਣ ਲਈ ਸਟੇਸ਼ਨ ਸ਼ੋਅ ਨਹੀਂ ਕੀਤੇ ਅਤੇ ਜਦੋਂ ਬਦਲੀਆਂ ਹੋਈਆਂ ਤਾਂ ਬਦਲੀ ਹੋਣ ਉਪਰੰਤ ਬਦਲੀ ਦੇ ਹੁਕਮਾਂ ਨੂੰ ਹਟਾ ਦਿੱਤਾ ਗਿਆ।
ਕਈ ਅਧਿਆਪਕ ਆਪਣੇ ਸਕੂਲਾਂ ਤੋਂ ਫਾਰਗ ਹੋਣ ਉਪਰੰਤ ਬਦਲੀ ਵਾਲੇ ਸਕੂਲ ਹਾਜਰ ਹੋਣ ਲਈ ਪਹੁੰਚੇ ਤਾਂ ਵਿਭਾਗ ਵਲੋਂ ਉਕਤ ਅਧਿਆਪਕਾਂ ਦੇ ਬਦਲੀ ਦੇ ਹੁਕਮ ਹਟਾਉਣ ਕਰਕੇ ਸਬੰਧਤ ਸਕੂਲ ਮੁਖੀਆਂ ਵਲੋਂ ਹਾਜਰ ਕਰਵਾਉਣ ਲਈ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਜੁਆਇਨ ਨਹੀਂ ਕਰਵਾਇਆ ਗਿਆ। ਆਗੂਆਂ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਦਲੀ ਹੋਏ ਅਧਿਆਪਕਾਂ ਨਾਲ ਨਿਆਂ ਕਰਕੇ ਉਹਨਾਂ ਨੂੰ ਜੁਆਇਨ ਕਰਵਾਇਆ ਜਾਵੇ ਅਤੇ ਬਦਲੀ ਦੇ ਹੋਰ ਦੂਜੇ ਰਾਊਂਡ ਵੀ ਸ਼ੁਰੂ ਕੀਤੇ ਜਾਣ।
ਇਸ ਮੌਕੇ ਨਰਿੰਦਰ ਅਜਨੋਹਾ, ਪਰਮਜੀਤ ਕਾਤਿਬ, ਅਮਰਜੀਤ ਕੁਮਾਰ, ਸਤਨਾਮ ਸਿੰਘ, ਜਸਵਿੰਦਰ ਸਿੰਘ, ਹਰਮਨੋਜ ਕੁਮਾਰ, ਹਰਮਨੋਜ ਕੁਮਾਰ, ਮਹਿੰਦਰ ਪਾਲ, ਅਮਰਜੀਤ ਸਿੰਘ, ਗੁਰਮੁੱਖ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਸੋਹਣ ਸਿੰਘ, ਹਰਬਲਾਸ ਸਿੰਘ, ਦਿਲਬਾਗ ਸਿੰਘ, ਚਰਨਜੀਤ ਕੁਮਾਰ, ਸਰਬਜੀਤ ਸਿੰਘ, ਬਖਤਾਵਰ ਸਿੰਘ ਆਦਿ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਹਾਜ਼ਰ ਸਨ।*