ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ

ਹੁਸ਼ਿਆਰਪੁਰ- ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਅਧਿਆਪਕਾਂ ਦੇ ਸਨਮਾਨ ਵਿੱਚ  ਟੀਚਰਜ਼ ਆਨਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 200 ਤੋਂ ਵੱਧ ਸਕੂਲਾਂ ਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਮਰਪਣ, ਸ਼ਾਨਦਾਰ ਸੇਵਾਵਾਂ ਅਤੇ 100 ਪ੍ਰਤੀਸ਼ਤ ਅਕਾਦਮਿਕ ਨਤੀਜਿਆਂ ਲਈ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ, “ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹਨ, ਜੋ ਆਪਣੇ ਗਿਆਨ, ਸਮਰਪਣ ਅਤੇ ਨੈਤਿਕ ਮੁੱਲਾਂ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਸ਼ਾ ਦਿੰਦੇ ਹਨ। ਰਿਆਤ ਬਾਹਰਾ ਗਰੁੱਪ ਹਮੇਸ਼ਾਂ ਅਧਿਆਪਕਾਂ ਦੇ ਯੋਗਦਾਨ ਨੂੰ ਸਭ ਤੋਂ ਵੱਧ ਸਨਮਾਨ ਦੇਂਦਾ ਹੈ।”
ਉਨ੍ਹਾਂ ਇਸ ਮੌਕੇ ਤੇ ਵਿਦਿਆਰਥੀਆਂ ਲਈ 25 ਕਰੋੜ ਰੁਪਏ ਦੇ ਆਰ.ਬੀ.ਪੀ.ਯੂ.-ਸੈੱਟ ਸਕਾਲਰਸ਼ਿਪ ਇਨੀਸ਼ਿਏਟਿਵ ਦਾ ਐਲਾਨ ਕੀਤਾ।
ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਕਿਹਾ, “ਇਹ ਸਮਾਰੋਹ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਸ਼੍ਰੇਸ਼ਠਤਾ ਨੂੰ ਸਨਮਾਨਿਤ ਕਰਨ ਦਾ ਪ੍ਰਤੀਕ ਹੈ। ਅਧਿਆਪਕ ਸਿਰਫ਼ ਗਿਆਨ ਨਹੀਂ ਦਿੰਦੇ, ਸਗੋਂ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਜੀਵਨ ਮੁੱਲਾਂ ਦਾ ਸੰਚਾਰ ਕਰਦੇ ਹਨ।”
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਗੁਣਵੱਤਾਪੂਰਨ ਸਿੱਖਿਆ ਅਤੇ ਅਧਿਆਪਕ-ਵਿਦਿਆਰਥੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਮੰਚ ਦਾ ਸੰਚਾਲਨ ਡਾ. ਕੁਲਦੀਪ ਵਾਲੀਆ ਨੇ ਕੀਤਾ।
ਇਸ ਮੌਕੇ ਡਾ. ਜਸਦੀਪ ਕੌਰ ਧਾਮੀ, ਡਾ. ਮਨਿੰਦਰ ਸਿੰਘ, ਹਰਿੰਦਰ ਜਸਵਾਲ, ਗੁਰਪ੍ਰੀਤ ਬੇਦੀ, ਕੁਲਦੀਪ ਰਾਣਾ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।