ਪੀ.ਪੀ.ਐਸ.ਸੀ. ਪ੍ਰੀਖਿਆ ਵਿੱਚੋ ਚੋਥਾ ਸਥਾਨ ਹਾਸਿਲ ਕਰਕੇ ਸਵਜੋਤ ਬੈਂਸ ਐਸ.ਡੀ.ਓ ਬਣੇ
ਹੁਸ਼ਿਆਰਪੁਰ: ਮੂਲ ਰੂਪ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੋਧ ਸਿੰਘ ਦੇ ਜੰਮਪਲ ਸਵਜੋਤ ਬੈਂਸ ਜੋ ਕਿ ਸ੍ਰੀ ਰਮਤੇਸ਼ ਸਿੰਘ ਬੈਂਸ ਚੀਫ ਇੰਜੀਨੀਅਰ ਨਾਰਥ ਜੋਨ (ਪੀ.ਡਬਲੂ.ਡੀ) ਪੰਜਾਬ ਦੇ ਬੇਟੇ ਹਨ ਹਾਉਸਿੰਗ ਬੋਰਡ ਚੰਡੀਗੜ੍ਹ ਵਿਖੇ ਸੇਵਾ ਨਿਭਾ ਰਹੇ ਸਨ।
ਉਹਨਾ ਪੀ.ਪੀ.ਐਸ.ਸੀ. ਦੀ ਹੋਈ ਪ੍ਰੀਖਿਆ ਵਿੱਚ ਚੋਥਾ ਸਥਾਨ ਪ੍ਰਾਪਤ ਕਰਕੇ ਪ੍ਰਦੂਸ਼ਨ ਕੰਟਰੋਲ ਬੋਰਡ ਵਿੱਚ ਬਤੌਰ ਐਸ.ਡੀ.ਓ ਨਿਯੁਕਤ ਹੋਣ ਦਾ ਮਾਣ ਹਾਸਲ ਹੋਇਆ ਹੈ। ਸਵਜੋਤ ਸਿੰਘ ਨੇ ਦਸਵੀ ਤੱਕ ਦੀ ਪੜਾਈ ਸੈਂਟ ਜੋਸਫ ਸਕੂਲ ਹੁਸ਼ਿਆਰਪੁਰ ਤੋਂ 96 ਪ੍ਰਤੀਸਤ ਅੰਕ ਪ੍ਰਾਪਤ ਕਰਕੇ ਅਤੇ ਬੀ.ਟੈਕ (ਸਿਵਲ) ਪੀ.ਈ.ਸੀ ਚੰਡੀਗੜ੍ਹ ਤੋਂ 90 ਪ੍ਰਤੀਸ਼ਤ ਅੰਕ ਲੈ ਕੇ ਅਤੇ ਐਮ.ਟੈਕ ਵੀ ਪੀ.ਈ.ਸੀ ਚੰਡੀਗੜ੍ਹ ਤੋਂ 92 ਪ੍ਰਤੀਸ਼ਤ ਅੰਕ ਲੈ ਕੇ ਪਾਸ ਕੀਤੀ ਸੀ।
ਉਹਨਾ ਦੀ ਇਸ ਨਿਯੁਕਤੀ ਨਾਲ ਜਿਥੇ ਪ੍ਰੀਵਾਰ ਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਹੋਲ ਹੈ, ਉਥੇ ਪਿੰਡ ਕੋਟਲਾ ਨੌਧ ਸਿੰਘ ਦਾ ਨਾਂ ਵੀ ਉਚਾ ਹੋਇਆ
