ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ ਨੇ ਰੈਡ ਸੁਸਾਇਟੀ ਨੂੰ ਭੇਟ ਕੀਤੀ ਸਹਾਇਤਾ ਸਮੱਗਰੀ

ਹੁਸ਼ਿਆਰਪੁਰ:- ਡਿਪਟੀ ਕਮਿਸ਼ਨਰ -ਕਮ- ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠਾਂ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵਿੱਖੇ ਅੱਜ ‘ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ, ਹੁਸ਼ਿਆਰਪੁਰ’ ਵੱਲੋਂ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਜ਼ਰੂਰੀ ਸਿਹਤ ਦੀ ਸੰਭਾਲ ਨਾਲ ਸਬੰਧਤ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ ਦੇ ਮੈਂਬਰਜ਼ ਸਰਬਜੀਤ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਅਮਿਤ ਸ਼ਰਮਾਂ, ਕਰਨਦੀਪ ਸਿੰਘ, ਰਾਜਨ ਆਨੰਦ, ਹਰਕਮਲਜੀਤ ਕੌਰ, ਪੂਜਾ ਸ਼ਰਮਾਂ, ਮੋਨੀਕਾ ਸਿੰਘ, ਸੋਹਣ ਕੌਰ ਵੱਲੋਂ ਜ਼ਿਲ੍ਹਾ  ਰੈੱਡ ਕਰਾਸ ਸੋਸਾਇਟੀ ਨੂੰ ਬੇਬੀ ਡਾਇਪਰ, ਜ਼ਰੂਰੀ ਦਵਾਈਆਂ, ਰੇਨਕੋਟ, ਡਿਟੋਲ ਸਾਬਣ ਅਤੇ ਓਡੋਮੋਸ ਦੇ ਡੱਬੇ ਮੁਹੱਈਆ ਕਰਵਾਏ ।  
ਇਹ ਸਾਰਾ ਸਮਾਨ ਸਮਾਜ ਦੇ ਕਮਜ਼ੋਰ ਵਰਗਾਂ, ਖ਼ਾਸਕਰ ਬੱਚੇ ਅਤੇ ਮਾਂਵਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭੇਟ ਕੀਤਾ ਗਿਆ ਹੈ। ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ  ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਮਾਜਿਕ ਸਹਿਯੋਗ ਅਤੇ ਮਨੁੱਖੀ ਸੇਵਾ ਨੂੰ ਵਧਾਉਣਾ ਹੈ। ਰੈੱਡ ਕਰਾਸ ਸੁਸਾਇਟੀ ਦੁਆਰਾ ਕੀਤੀ ਜਾ ਰਹੀ ਸੇਵਾ ਨੂੰ ਉਨ੍ਹਾਂ ਦਾ ਛੋਟਾ ਜਿਹਾ ਯੋਗਦਾਨ, ਇਸ ਪਵਿੱਤਰ ਕੰਮ ਵਿੱਚ ਸਹਾਇਕ ਬਣੇਗਾ। ਖ਼ਾਸ ਤੌਰ 'ਤੇ ਬਰਸਾਤ ਅਤੇ ਸਰਦੀ ਦੇ ਮੌਸਮ ਵਿੱਚ ਇਹ ਸਮਾਨ ਜ਼ਰੂਰਤਮੰਦ ਪਰਿਵਾਰਾਂ ਦੇ ਕੰਮ ਆਵੇਗਾ। 
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਹਿਯੋਗ ਸਾਡੇ ਦੁਆਰਾ ਚਲਾਏ ਜਾ ਰਹੇ ਸੇਵਾ ਪ੍ਰੋਜੈਕਟਾਂ ਅਤੇ ਆਪਦਾ ਕੈਂਪਾਂ ਦੌਰਾਨ ਗਰੀਬ ਪਰਿਵਾਰਾਂ, ਭੱਠਾ ਮਜ਼ਦੂਰ ਅਤੇ ਆਫ਼ਤਗ੍ਰਸਤ ਲੋਕਾਂ ਨੂੰ ਵੰਡਿਆ ਜਾਵੇਗਾ। ਇਸ ਨਾਲ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਵਿਸ਼ੇਸ਼ ਸਹਾਰਾ ਮਿਲੇਗਾ।  ਇਸ ਮੌਕੇ ਰੈੱਡ ਕਰਾਸ ਕਾਰਜਕਾਰਿਣੀ ਕਮੇਟੀ ਦੇ ਮੈਂਬਰ ਵਿਨੋਦ ਓਹਰੀ ਅਤੇ ਹੋਰ ਸਟਾਫ ਮੈਂਬਰ ਮੌਜੂਦ ਸੀ।