ਸ਼ਿਵਾਲਿਕ ਪਬਲਿਕ ਸਕੂਲ ਜੈਤੋ ਦੇ ਵਿਦਿਆਰਥੀਆਂ ਨੇ ਸਟੇਟ ਲੈਵਲ ਤੇ ਜਿੱਤਿਆ ਸੋਨ ਤਗਮਾ

ਜੈਤੋ ,12 ਨਵੰਬਰ:- ਫਰੀਦਕੋਟ ਵਿਖੇ 69ਵੀਂ ਪੰਜਾਬ ਰਾਜ ਰਗਬੀ ਖੇਡ ਵਿੱਚ ਸ਼ਿਵਾਲਿਕ ਸਕੂਲ ਜੈਤੋ ਦੀਆਂ ਵਿਦਿਆਰਥਣਾਂ ਨਵਜੋਤ ਕੌਰ ਅਤੇ  ਰਵਲੀਨ ਕੌਰ ਨੇ  ਫਰੀਦਕੋਟ  ਜਿਲ੍ਹੇ ਦੀ ਅੰਡਰ 19  ਟੀਮ ਵਿੱਚ ਹਿੱਸਾ ਲਿਆ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਟੀਮਾਂ ਦਰਮਿਆਨ ਰਗਬੀ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਫਰੀਦਕੋਟ ਦੀ ਟੀਮ ਨੇ ਇਸ ਪ੍ਰਤੀਯੋਗਤਾ ਵਿੱਚ ਗੋਲਡ ਮੈਡਲ ਜਿੱਤਿਆ। ਇਸ ਤਰਾਂ ਇਹਨਾਂ ਵਿਦਿਆਰਥਣਾਂ ਨੇ ਆਪਣੀ ਮਿਹਨਤ ਸਦਕਾ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। 
ਇਸ ਮੌਕੇ  ਤੇ ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਨਵਜੋਤ ਕੌਰ ਅਤੇ ਰਵਲੀਨ ਕੌਰ ਅਤੇ ਉਸ ਦੇ ਮਾਤਾ- ਪਿਤਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਸਕੂਲ ਦੇ ਡੀ.ਪੀ.ਈ ਅਰਸ਼ਨੂਰ ਮੁਹੰਮਦ ਅਤੇ ਡੀ.ਪੀ.ਈ ਸੁਖਵਿੰਦਰ ਸਿੰਘ ਦੀ ਅਣਥੱਕ ਮਿਹਨਤ ਲਈ ਵੀ ਭਰਪੂਰ ਸਲਾਂਘਾ ਕੀਤੀ ਅਤੇ  ਹੋਰ ਵਿਦਿਆਰਥੀਆਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।  
ਓਹਨਾਂ ਨੇ ਇਹ ਵੀ ਦੱਸਿਆ ਕਿ ਸ਼ਿਵਾਲਿਕ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਜੈਤੋ ਵਿੱਚੋ ਪਹਿਲੀ ਵਾਰ ਸਟੇਟ ਪੱਧਰ ਤੇ ਜਾ ਕੇ ਗੋਲਡ ਮੈਡਲ ਪ੍ਰਾਪਤ ਕੀਤੇ ਹਨ ਖੇਡਾਂ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਤਾ- ਪਿਤਾ ਦਾ ਵਿਸ਼ੇਸ਼ ਧੰਨਵਾਦ ਕੀਤਾ।  
ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕੁਮਾਰ ਗਰਗ ,ਸ੍ਰੀ ਅਸ਼ੋਕ ਕੁਮਾਰ ਗਰਗ ,ਸਰਦਾਰ ਜਗਮੇਲ ਸਿੰਘ, ਸ਼੍ਰੀ ਗੌਰਵ ਗਰਗ ਅਤੇ ਸ਼੍ਰੀਮਤੀ ਦੀਪੀ ਗਰਗ ਨੇ ਇਸ ਪ੍ਰਾਪਤੀ ਲਈ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਦਵਾਇਆ ਕਿ ਸਕੂਲ ਪ੍ਰਬੰਧਕ ਕਮੇਟੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਦੇ ਮੈਦਾਨ ਅਤੇ ਕੋਚਾਂ ਦਾ ਹਮੇਸ਼ਾ ਪ੍ਰਬੰਧ ਕਰੇਗੀ।