ਸਿਤਾਰੇ ਜ਼ਮੀਨ ਤੇ ਪ੍ਰੋਗਰਾਮ ਅਧੀਨ ਲਵਲੀ ਸਕੂਲ ਪਠਲਾਵਾ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ

ਨਵਾਂਸ਼ਹਿਰ- ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਜੀ ਵਲੋ ਸਿਤਾਰੇ ਜਮੀਨ ਤੇ ਸਮਾਗਮ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਰਿਟ ਵਿੱਚ ਅੱਠਵੀਂ ਕਲਾਸ ,ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਹਰ ਜ਼ਿਲ੍ਹੇ ਦੇ ਪਹਿਲੇ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਦੇਣ ਲਈ ਸੱਦਾ ਦਿੱਤਾ। 
ਜਿਸ ਵਿੱਚ ਲਵਲੀ ਪਬਲਿਕ ਸਕੂਲ ਪਠਲਾਵਾ   ਦਾ ਅੱਠਵੀਂ ਕਲਾਸ  ਦੀ ਵਿਦਿਆਰਥਣ ਅਲੀਸ਼ਬਾ ਮਾਹੀਨ ਪੁੱਤਰੀ ਸ਼ਾਹ ਮੁਹੰਮਦ  ਨੇ ਪੰਜਾਬ ਵਿੱਚੋਂ 11ਵਾਂ ਤੇ ਜ਼ਿਲ੍ਹਾ ਸ਼ਹੀਦ ਭਗਤ ਨਗਰ ਵਿੱਚ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ,ਸੱਕਤਰ  ਸੋਨਾਲੀ ਗਿਰੀ ਤੇ ਦਿੱਲੀ ਦੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਵੱਲੋਂ ਵਿਦਿਆਰਥੀ ਨੂੰ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ।
 ਇਸ ਸਨਮਾਨ ਨੂੰ  ਪ੍ਰਿੰਸੀਪਲ ਸ਼ਾਹ ਮੁਹੰਮਦ  ਵਾਇਸ  ਪ੍ਰਿੰਸੀਪਲ ਮਜੀ਼ਦਾ ਬੀਬੀ ਤੇ ਨੋਡਲ ਅਫਸਰ ਸਤਨਾਮ ਸਿੰਘ  ਸੂੰਨੀ ਵਲੋਂ ਪ੍ਰਾਪਤ ਕਰਦਿਆਂ ਮੁੱਖ ਮੰਤਰੀ ਜੀ ਦਾ ਧੰਨਵਾਦ ਕੀਤਾ ਗਿਆ।  ਸਕੂਲ ਦੇ ਪ੍ਰਿੰਸੀਪਲ ਨੇ ਆਪਣੇ ਬੱਚਿਆਂ ਤੇ ਅਧਿਆਪਕਾਂ ਨੂੰ ਕਿਹਾ ਸਾਡੇ ਸਕੂਲ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵੱਲੋਂ ਸਨਮਾਨ ਮਿਲਿਆ।