ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਚ ਤੇਜ਼ੀ ਰੁਪਈਆ ਡਿੱਗਿਆ

ਮੁੰਬਈ:- ਤਾਜ਼ਾ ਵਿਦੇਸ਼ੀ ਫੰਡਾਂ ਦੀ ਆਮਦ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਤੋਂ ਬਾਅਦ ਪੈਦਾ ਹੋਏ ਸਕਾਰਾਤਮਕ ਮਾਹੌਲ ਦੇ ਵਿਚਕਾਰ  ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਨਾਲ ਟ੍ਰੇਡ ਕਰ ਰਹੇ ਸਨ। ਹਾਲਾਂਕਿ ਆਈ.ਟੀ. ਸ਼ੇਅਰਾਂ ਵਿੱਚ ਆਈ ਭਾਰੀ ਗਿਰਾਵਟ ਨੇ ਬਾਜ਼ਾਰ ਦੀ ਇਸ ਤੇਜ਼ੀ ਨੂੰ ਸੀਮਤ ਕਰ ਦਿੱਤਾ।
30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 68.49 ਅੰਕ ਵਧ ਕੇ 83,816.96 'ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐੱਨ ਐੱਸ ਈ  ਨਿਫਟੀ 51.90 ਅੰਕ ਚੜ੍ਹ ਕੇ 25,779.45 'ਤੇ ਰਿਹਾ। ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਪਾਵਰ ਗ੍ਰਿਡ, ਰਿਲਾਇੰਸ ਇੰਡਸਟਰੀਜ਼, ਐਨ.ਟੀ.ਪੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਆਈ.ਟੀ.ਸੀ. ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲਿਆਂ ਵਿੱਚ ਸ਼ਾਮਲ ਸਨ। ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਚ.ਸੀ.ਐਲ. ਟੈਕ ਅਤੇ ਟੈੱਕ ਮਹਿੰਦਰਾ ਸਭ ਤੋਂ ਵੱਧ ਪਛੜਨ ਵਾਲੇ ਸ਼ੇਅਰ ਰਹੇ, ਜਿਨ੍ਹਾਂ ਵਿੱਚ 5 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ।
ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਮੰਗਲਵਾਰ ਨੂੰ ਖਰੀਦਦਾਰ ਬਣੇ, ਉਨ੍ਹਾਂ ਨੇ 5,236.28 ਕਰੋੜ ਰੁਪਏ ਦੀ ਇਕੁਇਟੀ ਖਰੀਦੀ। ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 1,014.24 ਕਰੋੜ ਰੁਪਏ ਦੇ ਸ਼ੇਅਰ ਖਰੀਦੇ। 
ਭਾਰਤ-ਅਮਰੀਕਾ ਵਪਾਰ ਵਾਧੇ ਤੋਂ ਬਾਅਦ ਰੁਪੱਈਆ 22 ਪੈਸੇ ਡਿੱਗ ਕੇ 90.54/ਡਾਲਰ 'ਤੇ ਆ ਗਿਆ।