ਸਰਕਾਰੀ ਸਕੂਲ ਦੇ ਵਿੱਚ ਸਟੇਸ਼ਨਰੀ ਵੰਡੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਜੁਲਾਈ, 2026:- ਸਰਕਾਰੀ ਸਕੂਲ ਕਾਈਨੋਰ ਵਿਖੇ ਸਟੇਸ਼ਨਰੀ ਦਿੱਤੀ ਗਈ । ਸਕੂਲ ਦੇ ਹੈਡ ਟੀਚਰ ਮੈਡਮ ਹਰਜਿੰਦਰ ਕੌਰ ਨੇ ਦੱਸਿਆ ਕੇ ਮਿਸ਼ਨ ਆਸਰਾ ਸੋਸਾਇਟੀ ਵੱਲੋ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ । ਇਸ ਮੌਕੇ ਪੀ ਏ ਡੀ ਬੀ ਦੇ ਵਾਈਸ ਚੈਅਰਮੈਨ ਕਰਨੈਲਜੀਤ ਸਿੰਘ,ਸਮਾਜ ਸੇਵੀ ਹਰਮਿੰਦਰ ਸਿੰਘ ਲੱਕੀ,ਯੂਥ ਆਗੂ ਬਿੱਕੀ ਖੈਰਪੁਰ ਵਿਸ਼ੇਸ਼ ਤੌਰ ਤੇ ਪਹੁਚੇ । ਉਹਨਾਂ ਮਿਸ਼ਨ ਆਸਰਾ ਸੋਸਾਇਟੀ ਦੇ ਇਸ ਉੱਦਮ ਦੀ ਸਲਾਘਾ ਕੀਤੀ l 
ਉਹਨਾਂ ਵਿਸ਼ੇਸ਼ ਤੌਰ ਤੇ ਪਹੁਚੇ ਸੋਸਾਇਟੀ ਦੇ ਪ੍ਰਧਾਨ ਸ ਜਸਵਿੰਦਰ ਸਿੰਘ ਦੇ ਕਮਾ ਦੀ ਸਲਾਘਾ ਕੀਤੀ l ਇਸ ਮੌਕੇ ਪਹੁੱਚੇ ਪਿੰਡ ਦੇ ਸਰਪੰਚ ਸ ਗੁਰਪ੍ਰੀਤ ਸਿੰਘ ਨੇ ਪਹੁਚੇ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ l ਉਹਨਾਂ ਮਿਸ਼ਨ ਆਸਰਾ ਦੇ ਸਾਰੇ ਪ੍ਰਬੰਧਕਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਹਮੇਸ਼ਾ ਹੀ ਅਜਿਹੇ ਨੇਕ ਕੰਮਾ ਲਈ ਉਹਨਾਂ ਦੇ ਨਾਲ ਹਨ l
 ਇਸ ਮੌਕੇ ਹੋਰਨਾਂ ਤੋ ਇਲਾਵਾ ਮਨਜੀਤ ਸਿੰਘ ਗਰੇਵਾਲ,ਗੁਰਜੰਟ ਸਿੰਘ ਧਨੌਰੀ ,ਗੁਰਿੰਦਰ ਪਾਲ ਸਿੰਘ, ਮਨਦੀਪ ਸਿੰਘ,ਪਰਮਜੀਤ ਕੌਰ,ਹਰਪ੍ਰੀਤ ਕੌਰ,ਜਸਵਿੰਦਰ ਕੌਰ,ਹਰਦੀਪ ਸਿੰਘ ਆਦਿ ਹਾਜ਼ਿਰ ਸਨ l