ਰਾਸ਼ਟਰੀ ਮੀਡੀਆ ਗਰੁੱਪ ਆਜ ਤੱਕ ਆਮਣੇ ਸਾਹਮਣੇ ਵਲੋਂ ਕਰਵਾਇਆ ਰਾਜ ਪੱਧਰੀ ਸਮਾਰੋਹ

ਜਲੰਧਰ:- ਰਾਸ਼ਟਰੀ ਮੀਡੀਆ ਗਰੁੱਪ ਆਜ ਤੱਕ ਆਮਣੇ ਸਾਹਮਣੇ ਵਧੀਆ ਕਾਰਗੁਜਾਰੀ ਸਦਕਾ ਨਾਮਾ ਖੱਟ ਰਿਹਾ ਹੈ। ਬੀਤੇ ਸਾਲਾਂ ਦੀ ਤਰਾਂ ਇਸ ਵਾਰ ਵੀ ਮੀਡੀਆ ਗਰੁੱਪ ਦੀ ਡਾਇਰੈਕਟਰ ਮੈਡਮ ਮਨਦੀਪ ਕੋਰ ਤੇ ਪ੍ਰਮੁੱਖ ਸੰਪਾਦਕ ਐਸ ਕੇ ਸਕਸੈਨਾ ਦੀ ਪੂਰੀ ਟੀਮ ਵਲੋਂ ਰਾਜ ਪੱਧਰੀ ਸੰਸਕ੍ਰਿਤ ਸਮਾਰੋਹ ਜਲੰਧਰ ਵਿਖੇ ਕਰਵਾਇਆ ਗਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਮੁੱਖ ਮਹਿਮਾਨ ਵਝੋਂ ਸਮਾਰੋਹ 'ਚ ਸ਼ਿਰਕਤ ਕੀਤੀ। 
ਕੇਂਦਰ ਸਰਕਾਰ, ਪ੍ਰਦੇਸ਼ਿਕ ਸਰਕਾਰਾਂ,ਰਾਜ ਸਰਕਾਰ,ਸੰਤ ਸਮਾਜ, ਧਾਰਮਿਕ, ਸਮਾਜਿਕ ਤੇ ਮੀਡੀਆ ਸਮੂਹਾਂ ਦੇ ਪ੍ਰਤੀਨਿੱਧੀ ਮੰਡਲਾਂ,ਉੱਚ ਸ਼ਖਸੀਅਤਾਂ, ਆਮ ਤੇ ਖਾਸ, ਉੱਘੇ ਸ਼ਾਸ਼ਤਰੀ ਸੰਗੀਤਕਾਰ, ਸੂਫ਼ੀ ਤੇ ਲੋਕ ਗਾਇਕਾਂ ਤੋ ਇਲਾਵਾਂ ਵੱਖ ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੀਆਂ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਸਮਾਰੋਹ ਦੀ ਰੋਣਕ ਨੂੰ ਚਾਰ ਚੰਦ ਲਾਏ। ਸਮਾਰੋਹ ਵਿੱਚ ਕਲਾਕਾਰਾਂ ਨੇ ਆਪਣੇ ਆਪਣੇ ਅੰਦਾਜ ਤੇ ਰਸ ਭਰੀ ਕਲਾ ਨਾਲ ਮਹੋਲ ਬਹੁਤ ਹੀ ਮਨਮੋਹਕ ਬਣਾ ਦਿੱਤਾ। ਪੰਡਾਲ ਵਿੱਚ ਹਾਜ਼ਰੀਨ ਨੇ ਆਨੰਦ ਨਾਲ ਮਾਣਿਆ। ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ। 
ਇਸ ਤੋਂ ਬਾਅਦ ਮਾਣਯੋਗ ਮੁੱਖ ਮਹਿਮਾਨ ਵਲੋਂ ਸਪੈਸ਼ਲ "ਤੋਹਫ਼ਾ" ਡਾਇਰੈਕਟਰੀ ਤੇ ਮੀਡੀਆ ਗਰੁੱਪ ਆਫ਼ ਆਰਗੇਨਾਈਜ਼ੇਸ਼ਨ ਰਜਿ: ਦੇ ਸਪੀਕਰ ਰਲੀਜ਼ ਕੀਤ ਗਏ। ਮੀਡੀਆ ਦੇ ਪ੍ਰਮੁੱਖ ਸੰਪਾਦਕ ਐਸ ਕੇ ਸਕਸੈਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬਹੁਤ ਹੀ ਮੇਹਨਤ ਨਾਲ ਤਿਆਰ ਹੋਈ ਉਕਤ ਡਾਇਰੈਕਟਰੀ ਅੱਜ ਲੋਕ ਅਰਪਣ ਹੋ ਰਹੀ ਹੈ। ਉਨ੍ਹਾਂ ਡਾਇਰੈਕਟਰੀ ਤਿਆਰ ਕਰਨ ਲਈ ਸਹਿਯੋਗੀ ਸਮੂਹ ਮੈਂਬਰਾਂਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। 
ਸੰਗਤ ਰਾਮ ਨੇ ਸਟੇਜ ਸਕੱਤਰ ਦੀ ਭੂਮਿਕਾ ਬਹੁਤ ਹੀ ਬਖੂਬੀ ਨਾਲ ਨਿਭਾਈ। ਮੀਡੀਆ ਗਰੁੱਪ ਦੀ ਡਾਇਰੈਕਟਰ ਮਨਦੀਪ ਕੋਰ ਤੇ ਪ੍ਰਮੁੱਖ ਸੰਪਾਦਕ ਤੇ ਪ੍ਰਬੰਧਕ ਐਸ ਕੈ ਸਕਸੈਨਾ ਨੇ ਉਕਤ ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਸਮੂਹ ਸਹਿਯੋਗੀਆਂ ਦਾ ਹਾਰਦਿਕ ਧੰਨਵਾਦ ਕੀਤਾ। ਉਪਰੰਤ ਆਜ ਤੱਕ ਮੀਡੀਆ ਸਮੂਹ ਵਲੋਂ ਲੋਕਾਂ ਮੰਗ ਨੂੰ ਮੁੱਖ ਰੱਖਦਿਆਂ ਬਹੁਤ ਹੀ ਮੇਹਨਤ ਨਾਲ ਤਿਆਰ ਕੀਤੀ ਸਪੈਸ਼ਲ 'ਤੋਹਫ਼ਾ" ਡਾਇਰੈਕਟਰੀ ਦੀ ਰਸਮੀ ਘੁੰਡ ਚੁਕਾਈ ਤੋਂ ਬਾਅਦ ਲੋਕ ਅਰਪਣ ਕੀਤੀ। ਇਸ ਦੇ ਨਾਲ ਹੀ ਗਰੁੱਪ ਆਫ਼ ਮੀਡੀਆ ਆਰਗੇਨਾਈਜ਼ੇਸ਼ਨ ਰਜਿ: ਦਾ ਸਟੀਕਰ ਰਲੀਜ਼ ਕਰਵਾਇਆ।