ਸੁਧਾਰ ਦੇ ਨਾਲ ਨਵਾਚਾਰ ਕੌਸ਼ਲ ਨੂੰ ਪ੍ਰੋਤਸਾਹਨ ਦੇ ਰਹੀ ਸੂਬਾ ਸਰਕਾਰ ਡਾ ਅਰਵਿੰਦ ਸ਼ਰਮਾ

ਚੰਡੀਗੜ੍ਹ, 28 ਦਸੰਬਰ:- ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅਪਰਾਧੀਆਂ 'ਤੇ ਸ਼ਿਕੰਜਾ ਕੱਸਦੇ ਹੋਏ ਅਪਰਾਧਿਕ ਗਤੀਵਿਧੀਆਂ ਨੂੰ ਘੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਹੁਣ ਸਜਾ ਨਹੀਂ ਸੁਧਾਰ ਦੀ ਦਿਸ਼ਾ ਵਿੱਚ ਉਦਾਹਰਣ ਬਣ ਰਹੀ ਹੈ, ਜਿਸ ਦੇ ਕਾਰਨ ਸੂਬੇ ਦੀ ਜੇਲ੍ਹਾਂ ਵਿੱਚ ਸੁਧਾਰ ਦੇ ਨਾਲ-ਨਾਲ ਬੰਦੀਆਂ ਨੂੰ ਨਵਾਚਾਰ ਸਕਿਲ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ, ਤਾਂ ੧ੋ ਸਜਾ ਬਾਅਦ ਕੈਦੀ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਿਲ ਹੋ ਸਕਣ।
          ਐਤਵਾਰ ਨੁੰ ਜੇਲ੍ਹ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਜਿਲ੍ਹਾ ਜੇਲ੍ਹ, ਸੋਨੀਪਤ ਪਰਿਸਰ ਤੋਂ ਸੋਨੀਪਤ, ਕਰਨਾਲ, ਫਰੀਦਾਬਾਦ, ਹਿਸਾਰ, ਅੰਬਾਲਾ, ਯਮੁਨਾਨਗਰ ਅਤੇ ਨੁੰਹ ਜੇਲ੍ਹ ਪਰਿਸਰ ਵਿੱਚ ਸਥਾਪਿਤ ਜੇਲ ਫਿਲਿੰਗ ਸਟੇਸ਼ਨ ਦਾ ਉਦਘਾਟਨ ਕੀਤਾ।
          ਜੇਲ੍ਹ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਬੰਦੀਆਂ ਨੂੰ ਉਨ੍ਹਾਂ ਦੇ ਚੰਗੇ ਆਚਰਣ ਦੇ ਆਧਾਰ 'ਤੇ ਜੇਲ੍ਹ ਤੋਂ ਬਾਹਰ ਕੰਮ ਦੇ ਮੌਕੇ ਦੀ ਸੰਭਾਵਨਾ ਨੁੰ ਦੇਖਦੇ ਹੋਏ ਉਸ ਸਮੇਂ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾ ਦੇ ਨਿਰਦੇਸ਼ 'ਤੇ ਕੁਰੂਕਸ਼ੇਤਰ ਜੇਲ੍ਹ ਵਿੱਚ ਪਾਇਲਟ ਪ੍ਰੋਜੈਕਟ ਵਜੋ ਜੇਲ੍ਹ ਫਿਲਿੰਗ ਸਟੇਸ਼ਨ ਦੀ ਸਥਾਪਨਾ ਕੀਤੀ ਗਈ ਸੀ, ਇਸ ਦੀ ਸਫਲਤਾ ਬਾਅਦ ਸੂਬੇ ਵਿੱਚ 11 ਜੇਲ੍ਹਾਂ ਵਿੱਚ ਜੇਲ੍ਹ ਫਿਲਿੰਗ ਸਟੇਸ਼ਨ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਅੱਜ ਇਸੀ ਪ੍ਰਕ੍ਰਿਆ ਵਿੱਚ 7 ਪੰਪਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਾਰਚ 2026 ਤੱਕ ਸੂਬੇ ਦੀ ਨਾਰਨੌਲ, ਭਿਵਾਨੀ, ਸਿਰਸਾ ਤੇ ਝੱਜਰ ਜੇਲ੍ਹ ਪਰਿਸਰ ਵਿੱਚ ਵੀ ਜੇਲ੍ਹ ਫਿਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ।
          ਉਨ੍ਹਾਂ ਨੇ ਕਿਹਾ ਕਿ ਬੰਦੀਆਂ ਨੂੰ ਸਿਖਿਆ, ਵਿਸ਼ੇਸ਼ਕਰ ਨਵਾਚਾਰ ਅਤੇ ਸਕਿਲ ਵਿਕਾਸ ਨਾਲ ਭਰਪੂਰ ਸਿਖਿਆ ਉਪਲਬਧ ਕਰਵਾਉਣ ਵਿੱਚ ਹਰਿਆਣਾ ਦੀ ਜੇਲ੍ਹਾਂ ਮੋਹਰੀ ਹਨ। ਇਸੀ ਮਹੀਨੇ ਦੇਸ਼ ਦੇ ਚੀਫ ਜਸਟਿਸ ਸੂਰਿਅਕਾਂਤ ਵੱਲੋਂ ਗੁਰੂਗ੍ਰਾਮ ਜੇਲ੍ਹ ਤੋਂ ਆਈਟੀਆਈ ਦੇ ਡਿਪਲੋਮਾ ਕੋਰਸ ਤੇ ਪੋਲੀਟੈਕਨਿਕ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਅੱਜ ਹੋਰ ਸੂਬੇ ਅਨੁਸਰਣ ਕਰ ਰਹੇ ਹਨ। ਹਰਿਆਣਾ ਯਕੀਨੀ ਕਰ ਰਿਹਾ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਕੈਦੀ ਸਨਮਾਨਜਨਕ ਰੁਜ਼ਗਾਰ ਪ੍ਰਾਪਤ ਕਰ ਸਕੇ ਅਤੇ ਸਮਾਜ ਦੀ ਮੁੱਖਧਾਰਾ ਵਿੱਚ ਜੁੜ ਸਕਣ।
 ਇਸ ਲਈ ਸੂਬੇ ਦੀ ਜੇਲ੍ਹਾਂ ਨੂੰ ਸੁਧਾਰ, ਸਿਖਿਆ ਅਤੇ ਆਤਮਨਿਰਭਰਤਾ ਦੇ ਪ੍ਰਤੀਕ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜੇਲ੍ਹ ਮਹਾਨਿਦੇਸ਼ਕ ਆਲੋਕ ਕੁਮਾਰ ਰਾਏ ਨੇ ਕਿਹਾ ਕਿ ਸੂਬੇ ਦੀ ਜੇਲ੍ਹਾਂ ਵਿੱਚ 50 ਗੈਂਗਸਟਰਾਂ ਨੁੰ ਵੱਖ-ਵੱਖ ਥਾਵਾਂ 'ਤੇ ਰੱਖਿਆ ਗਿਆ ਹੈ, ਤਾਂ ਜੋ ਉਨ੍ਹਾਂ ਦਾ ਨੈਟਵਰਕ ਨਾ ਬਣ ਸਕੇ। ਉਨ੍ਹਾਂ ਨੇ ਕਿਹਾ ਕਿ ਅੱਜ ਜੇਲ੍ਹਾਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਬਦੌਲਤ ਅਪਰਾਧੀਆਂ 'ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਉਹ ਹੋਰ ਅਪਰਾਧ ਵਿੱਚ ਭਾਗੀਦਾਰ ਨਾ ਬਣ ਸਕਣ।