ਸੇਂਟ ਸਟੀਫਨ ਸਕੂਲ ਤੋਂਗਰ ਵਲੋਂ ਸਕੂਲ ਪਿਕਨਿਕ ਦਾ ਆਯੋਜਨ

ਚੰਡੀਗੜ੍ਹ, 27 ਨਵੰਬਰ:- ਸੇਂਟ ਸਟੀਫਨ ਸਕੂਲ, ਤੋਂਗਰ ਵਲੋਂ ਆਪਣੀ ਸਾਲਾਨਾ ਸਕੂਲ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਸ ਸਾਲ ਸਕੂਲ ਵਲੋਂ ਵਿਦਿਆਰਥੀਆਂ ਦੇ ਉਮਰ ਸਮੂਹ ਦੇ ਆਧਾਰ ਤੇ ਤਿੰਨ ਵੱਖ-ਵੱਖ ਥਾਵਾਂ ਤੇ ਸੈਰ-ਸਪਾਟੇ ਦੀ ਯੋਜਨਾ ਬਣਾਈ ਗਈ ਸੀ। ਜਿਸ ਦੇ ਤਹਿਤ ਕਿੰਡਰਗਾਰਟਨ, ਪਹਿਲੀ ਅਤੇ ਦੂਜੀ ਜਮਾਤ ਦੇ ਬੱਚੇ ਚੋਖੀਧਾਨੀ, ਪੰਚਕੂਲਾ ਗਏਿਥੇ ਉਹਨਾਂ ਨੇ ਦਿਲਚਸਪ ਸਵਾਰੀਆਂ, ਮਜ਼ੇਦਾਰ ਖੇਡਾਂ ਅਤੇ ਸੁਆਦੀ ਪਕਵਾਨਾਂ ਦਾ ਆਨੰਦ ਮਾਣਦੇ ਹੋਏ ਦਿਨ ਬਿਤਾਇਆ। 
ਸਕੂਲ ਵਲੋ ਮਿਡਲ ਵਿੰਗ ਦੇ ਵਿਦਿਆਰਥੀਆਂ ਨੂੰ ਰਾਜਪੁਰਾ ਦੇ ਰੌਕਸਪੋਰਟ ਐਡਵੈਂਚਰ ਪਾਰਕ ਲਿਜਾਇਆ ਗਿਆ, ਜਿੱਥੇ ਉਹਨਾਂ ਨੇ ਐਡਵੈਂਚਰ ਗੇਮਾਂ ਅਤੇ ਸੁਆਦੀ ਭੋਜਨ ਦਾ ਆਨੰਦ ਮਾਣਿਆ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਮੈਪਲ ਜੰਗਲ ਕੈਂਪ, ਆਨੰਦਪੁਰ ਸਾਹਿਬ ਦੀ ਯਾਤਰਾ ਕੀਤੀ, ਜਿੱਥੇ ਉਹਨਾਂ ਨੇ ਰੋਮਾਂਚਕ ਟ੍ਰੈਕਿੰਗ ਅਤੇ ਸਮੂਹ ਗਤੀਵਿਧੀਆਂ ਦਾ ਅਨੁਭਵ ਕੀਤਾ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਵਲੋਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕੀਤੀ ਗਈ।