ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਬੁੱਧ ਪੂਰਨਿਮਾ ਮਹਾਂਉਤਸਵ ਮਨਾਇਆ
ਨਵਾਂਸ਼ਹਿਰ - ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵੱਲੋਂ ਡਾ. ਅੰਬੇਡਕਰ ਭਵਨ ਵਿਖੇ ਬੁੱਧ ਪੂਰਨਿਮਾ ਮਹਾਂ ਉਤਸਵ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਡਾ. ਹਰਬੰਸ ਲਾਲ ਵਿਰਦੀ ਤੋਂ ਇਲਾਵਾ ਸਤੀਸ਼ ਕੁਮਾਰ , ਅਸ਼ੋਕ ਕੁਮਾਰ ਅਤੇ ਡਾ. ਐੱਸ ਐੱਲ ਵਿਰਦੀ ਨੇ ਤਥਾਗਤ ਬੁੱਧ ਦੀਆਂ ਸਿੱਖਿਆਵਾਂ 'ਤੇ ਵਿਸਥਾਰ ਪੂਰਬਕ ਵਿਚਾਰ ਪੇਸ਼ ਕੀਤੇ। ਮਿਸ਼ਨਰੀ ਗਾਇਕ ਧਰਮਿੰਦਰ ਮਸਾਣੀ ਨੇ ਸਰੋਤਿਆਂ ਨੂੰ ਮਿਸ਼ਨਰੀ ਗੀਤਾਂ ਰਾਹੀਂ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ।
ਉੱਘੇ ਮਿਸ਼ਨਰੀ ਲੇਖਕ ਸੋਹਣ ਸਹਿਜਲ ਨੇ ਆਪਣੀਆਂ ਕਵਿਤਾਵਾ ਰਾਹੀਂ ਤਥਾਗਤ ਬੁੱਧ ਜੀ ਦੇ ਜੀਵਨ ਮਿਸ਼ਨ 'ਤੇ ਚਾਨਣਾ ਪਾਇਆ। ਇਸ ਮੌਕੇ ਸਭਾ ਵੱਲੋਂ ਮੁੱਖ ਬੁਲਾਰਿਆਂ, ਕਾਲਾਕਾਰਾਂ, ਸਹਿਯੋਗੀਆਂ ਅਤੇ ਦਾਨੀ ਸੱਜਣਾ ਨੂੰ ਸਨਮਾਨ ਚਿੰਨ ਦੇ ਕਿ ਸਨਮਾਨਿਤ ਕੀਤਾ। ਸਭਾ ਦੇ ਪ੍ਰਧਾਨ ਜਗਨਨਾਥ ਬਾਂਸਲ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਟੇਜ ਦਾ ਸੰਚਾਲਨ ਕਰਦੇ ਹੋਏ ਸਭਾ ਦੇ ਜਨਰਲ਼ ਸਕੱਤਰ ਘਨਸ਼ਾਮ ਨੇ ਸਭਾ ਵਲੋਂ ਸਮਾਜ ਭਲਾਈ ਦੇ ਕਾਰਜ ਸੰਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਾਸਤੇ ਕੋਚਿੰਗ ਸੈਂਟਰ,ਫ੍ਰੀ ਡਿਸਪੈਂਸਰੀ, ਲਾਇਬ੍ਰੇਰੀ, ਇਨਡੋਰ ਖੇਡਾਂ ਅਤੇ ਜਿੰਮ, ਸਿਲਾਈ ਸੈਂਟਰ ਅਤੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਿਕ ਪ੍ਰੋਗਰਾਮ ਲਈ ਹਾਲ ਦੀ ਵਿਵਸਥਾ ਆਦਿ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਪਵਨ ਕੁਮਾਰ ਬੀਸਲਾ ਡਿਪਟੀ ਚੀਫ਼ ਇੰਜੀਨੀਅਰ ਬਿਜਲੀ ਬੋਰਡ, ਗੁਦਾਵਰ ਸਿੰਘ ਬੰਗਾ, ਰਾਮ ਜੀ ਬਾਂਸਲ, ਕੇ. ਕੇ. ਗੁਰੂ, ਅਵਤਾਰ ਸਿੰਘ ਦਰਦੀ, ਸਿੰਗਾਰਾ ਰਾਮ ਬਿਰਦੀ, ਪ੍ਰਸ਼ੋਤਮ ਜੱਖੂ, ਸਰਵਣ ਬਿਰਹਾ, ਸੱਤਪਾਲ ਬਸਰਾ, ਰਾਮ ਸਰਨ, ਪਰਵਿੰਦਰ ਰਾਜੂ, ਆਰ. ਕੇ. ਸੰਧੂ, ਤਰਸੇਮ ਸੱਲ੍ਹਣ, ਰਾਮ ਰਤਨ, ਅਸ਼ੋਕ ਕੁਮਾਰ, ਆਰ. ਕੇ. ਭੱਟੀ, ਐੱਸ. ਐੱਲ. ਬਾਗਲਾ, ਗੁਰਮੇਜ ਸਿੰਘ, ਸੂਬੇਦਾਰ ਕਿਸ਼ਨ ਸਿੰਘ, ਮਹੇਸ਼ ਪਾਲ, ਰਾਜ ਕੁਮਾਰ, ਜੋਗਾ ਰਾਮ, ਚਮਨ ਲਾਲ, ਜੀਤ ਸਿੰਘ, ਨਸੀਬ ਚੰਦ, ਮਹਿੰਦਰ ਸਿੰਘ, ਚੈਨ ਰਾਮ, ਰੰਜੀਵ ਕੁਮਾਰ, ਸਤਨਾਮ ਸਿੰਘ ਕਲਸੀ, ਬਲਦੇਵ ਸਿੰਘ, ਰੇਸ਼ਮ ਲਾਲ, ਗੁਰਦਿਆਲ ਮਹੇ, ਭਾਗ ਮਲ , ਪ੍ਰੇਮ ਲਾਲ, ਸੰਤੋਸ਼ ਚੰਦ, ਰਾਜ ਕੁਮਾਰ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਬੁੱਧੀਜੀਵੀ, ਸਾਹਿਤਕਾਰ, ਸਮਾਜਿਕ ਕਾਰਜਕਰਤਾ ਅਤੇ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਮੈਂਬਰ ਵੀ ਪਰਿਵਾਰਾਂ ਸਮੇਤ ਹਾਜ਼ਰ ਸਨ।
