ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਪਿੰਡ ਸੈਂਚਾਂ ਵਿਖੇ ਸ਼ਰਧਾ ਪੂਰਵਕ ਮਨਾਏ

ਹੁਸ਼ਿਆਰਪੁਰ- ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਅਤੇ ਨਗਰ ਸੈਂਚਾਂ ਦੀਆਂ ਸੰਗਤਾਂ ਵਲੋੰ ਬਹੁਤ ਸ਼ਰਧਾ ਪੂਰਵਕ ਮਨਾਏ ਗਏ। ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਸੈਂਚਾਂ ਵਿਖੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਤੋਂ ਉਪਰੰਤ ਭਾਈ ਗੁਰਪ੍ਰੀਤ ਸਿੰਘ ਰਾੜਾ ਸਾਹਿਬ ਸ਼ਾਮ ਚੌਰਾਸੀ ਵਾਲਿਆਂ ਦੇ ਜਥੇ ਵਲੋੰ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਕ੍ਰਾਂਤੀਕਾਰੀ ਧਾਰਮਿਕ, ਸਮਾਜਿਕ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ। 
 ਇਸ ਮੌਕੇ ਇੰਜੀ.ਜਗਦੀਸ਼ ਬੱਧਣ ਪ੍ਰਧਾਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ, ਐਡਵੋਕੇਟ ਸੁਨੀਲ ਕੁਮਾਰ, ਪੱਤਰਕਾਰ ਤੇ ਸਮਾਜਸੇਵੀ ਹਰਜਿੰਦਰ ਹਰਗੜੀਆ, ਸਰਪੰਚ ਮਹਿੰਦਰ ਪਾਲ ਨੇ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਇਤਹਾਸਕ ਜਾਣਕਾਰੀ ਸਾਂਝੀ ਕੀਤੀ। 
ਇਸ ਮੌਕੇ ਰਾਜ ਕੁਮਾਰ, ਰਾਮ ਚੰਦ, ਸੱਤਪਾਲ, ਭਗਤ ਰਾਮ ਸ਼ਰਨ , ਸੂਬੇਦਾਰ ਰਜੇਸ਼ ਕੁਮਾਰ, ਕੈਪਟਨ ਗਿਆਨ ਚੰਦ, ਕੁਲਦੀਪ ਕੁਮਾਰ, ਸਰਵਣ ਕੁਮਾਰ, ਪਰਮਜੀਤ ਕਾਲਾ, ਸੂਬੇਦਾਰ ਜੁਗਿੰਦਰ ਸਿੰਘ, ਸੁਰਜੀਤ ਕੁਮਾਰ, ਧਰਮ ਪਾਲ, ਲਾਡੀ ਮਾਨ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਸੰਗਤਾਂ ਹਾਜਰ ਸਨ।
 ਇਸ ਮੌਕੇ ਇੰਜ. ਜਗਦੀਸ਼ ਬੱਧਣ ਅਤੇ ਨਗਰ ਸੈਂਚਾਂ ਵਲੋੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।