ਇੰਜੀਨੀਅਰ ਆਕਿੰਤ ਅਰੋੜਾ ਦੀ ਯਾਦ ਵਿੱਚ ਖੇਡ ਦਿਵਸ ਮਨਾਇਆ
ਪਟਿਆਲਾ- ਭਾਰਤੀ ਕ੍ਰਿਕਟ ਮਹਿਲਾ ਟੀਮ ਨੂੰ ਵਿਸ਼ਵ ਚੈਂਪੀਅਨ ਟਰਾਫੀ ਜਿਤਣ ਲਈ ਵਧਾਈਆ ਦੇਕੇ ਮੈਚ ਦਾ ਸ਼ੁਭ ਆਰੰਭ ਹੋਇਆ। ਇੰਜੀਨੀਅਰ ਅੰਕਿਤ ਅਰੋੜਾ ਦੀ ਯਾਦ ਵਿੱਚ ਉਨ੍ਹਾਂ ਦੇ ਪਿਤਾ ਵਿਜੇ ਅਰੋੜਾ ਅਤੇ ਮਾਂ ਅਲਕਾ ਅਰੋੜਾ ਵਲੋਂ ਰਾਸ਼ਟਰੀ ਖੇਡ ਦਿਵਸ, ਮੋਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੇ 100 ਮੀਟਰ, 200 ਮੀਟਰ, 400 ਮੀਟਰ, ਰੀਲੇਅ ਰੇਸ 100x4 ਮੀਟਰ ਅਤੇ ਲੰਮੀ ਛਾਲ ਮੁਕਾਬਲੇ ਸਰਕਾਰੀ ਸ਼ਰੀਰਕ ਸਿਖਿਆ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਡਾਕਟਰ ਅਨੁਭਵ ਵਾਲੀਆਂ ਦੀ ਸਰਪ੍ਰਸਤੀ ਹੇਠ ਕਰਵਾਏ।
ਪ੍ਰਿੰਸੀਪਲ ਵਾਲੀਆਂ ਜੀ ਵਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਵਲੋਂ ਵਿਸ਼ਵ ਕੱਪ ਜਿੱਤਣ ਦੀਆਂ ਵਧਾਈਆਂ ਦੇਕੇ, ਭਾਗ ਲੈਣ ਆਏ ਬੱਚਿਆ ਨੂੰ ਵਿਸਵ ਚੈਂਪੀਅਨ ਬਣਨ ਲਈ ਹਰਰੋਜ ਖੇਡਾਂ ਵਿੱਚ ਉਨਤੀਆਂ ਕਰਨ ਲਈ ਉਤਸ਼ਾਹਿਤ ਕੀਤਾ। ਇਨਾਂ ਮੁਕਾਬਲਿਆਂ ਵਿੱਚ ਸੋਨੀ ਪਬਲਿਕ ਸਕੂਲ, ਮਹਿੰਦਰਾ ਕੰਨਿਆ ਮਹਾਂ ਵਿਦਿਆਲਿਆਂ, ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕੈਰੀਅਰ ਅਕੈਡਮੀ, ਟੋਡਲਰ ਟਾਊਨ ਇਸਟਵੂਡ ਸਕੂਲ ਅਤੇ ਗ੍ਰੀਨ ਵੈਲ ਹਾਈ ਸਕੂਲ ਦੇ 12 ਸਾਲਾਂ ਤੱਕ ਦੀ ਉਮਰ ਦੇ ਬੱਚਿਆਂ ਨੇ ਪੂਰੇ ਜੋਸ਼, ਹਿੰਮਤ, ਆਤਮ ਵਿਸ਼ਵਾਸ ਨਾਲ ਆਪਣੀ ਸ਼ਕਤੀ, ਸਮਰੱਥਾ, ਤਜਰਬੇ ਅਨੁਸਾਰ ਪ੍ਰਦਰਸ਼ਨ ਕੀਤੇ।
ਜਿਸ ਦੀ ਪ੍ਰਿੰਸੀਪਲ ਵਾਲੀਆਂ ਜੀ ਤੋਂ ਇਲਾਵਾ ਸਰੀਰਕ ਕਾਲਜ ਦੇ ਸਪੋਰਟਸ ਟੀਚਰਾਂ, ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵੱਲੋਂ ਦਿਲ ਖੋਲ੍ਹ ਕੇ ਪ੍ਰਸੰਸਾ ਕੀਤੀ ਕਿ ਜੇਕਰ ਬੱਚਿਆ ਨੂੰ ਬਚਪਨ ਤੋਂ ਹੀ ਖੇਡ ਮੁਕਾਬਲਿਆ ਲਈ ਸਿਖਿਆ ਸੰਸਥਾਵਾਂ ਵਲੋਂ ਨਿਰੰਤਰ ਤਿਆਰ ਕੀਤਾ ਜਾਵੇ, ਤਾਂ ਬੱਚਿਆਂ, ਨੋਜਵਾਨਾਂ ਵਿਚੋਂ ਬਿਮਾਰੀਆਂ, ਨਸ਼ਿਆਂ, ਫਾਸਟ ਫੂਡ ਜੰਕ ਫੂਡ, ਅਪਰਾਧਾਂ, ਆਰਾਮ ਪ੍ਰਸਤੀਆਂ, ਤਣਾਅ, ਬੇਸਬਰੀ, ਫੈਸ਼ਨਾਂ, ਮੋਜ਼ ਮਸਤੀਆਂ ਸਵਾਦਾਂ ਦੀਆਂ ਸਮਸਿਆਵਾਂ ਖਤਮ ਹੋ ਸਕਦੀਆਂ ਹਨ।
ਮੁਕਾਬਲਿਆਂ ਵਿੱਚ ਸਰਵੋਤਮ ਗੋਲਡ, ਸਿਲਵਰ ਅਤੇ ਬਰੋਨਜ ਮੈਡਲ ਜਿੱਤਣ ਤੇ ਸੋਨੀ ਪਬਲਿਕ ਸਕੂਲ ਨੂੰ ਸਰਵੋਤਮ ਅੰਕਿਤ ਅਰੋੜਾ ਯਾਦਗਾਰੀ ਟਰਾਫੀ, ਕੈਰੀਅਰ ਅਕੈਡਮੀ ਅਤੇ ਮਹਿੰਦਰਾ ਕੰਨਿਆ ਮਹਾਂ ਵਿਦਿਆਲਿਆਂ ਨੂੰ ਵੀ ਦੂਜੇ ਤੀਸਰੇ ਸਰਵੋਤਮ ਮੈਡਲ ਜਿੱਤਣ ਤੇ ਟਰਾਫੀਆਂ ਦੇਕੇ ਸਨਮਾਨਿਤ ਕੀਤਾ ਗਿਆ। ਇਨਾਂ ਮੁਕਾਬਲਿਆਂ ਦੀ ਸਫਲਤਾ ਹਿੱਤ ਸ਼੍ਰੀ ਕਾਕਾ ਰਾਮ ਵਰਮਾ, ਗੁਰਜਾਪ ਸਿੰਘ, ਰਾਵਿੰਦਰ ਕੌਰ ਸਿੱਧੂ, ਸਾਗਰ ਸੂਦ, ਬਲਜਿੰਦਰ ਥਾਕੁਰ ਤੋਂ ਇਲਾਵਾ ਸਰੀਰਕ ਕਾਲਜ ਦੇ ਵਿਦਿਆਰਥੀਆਂ ਵਲੋਂ ਪ੍ਰਸੰਸਾਯੋਗ ਉਪਰਾਲੇ ਕੀਤੇ ਗਏ।
ਭਾਗ ਲੈਣ ਵਾਲੇ ਵਿਦਿਆਰਥੀਆਂ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਦੇਕੇ ਅਲਕਾ ਅਰੋੜਾ ਜੀ ਨੇ ਸਹਿਯੋਗ ਦੇਣ ਹਿੱਤ ਧੰਨਵਾਦ ਕੀਤਾ।
