ਸੇਵਾਮੁਕਤੀ ਤੇ ਵਿਸ਼ੇਸ਼ 31 ਮਾਰਚ 2026 ਅਨੁਪਮ ਕੁਮਾਰ ਸ਼ਰਮਾ
ਗੜ੍ਹਸ਼ੰਕਰ:- ਅਨੁਪਮ ਕੁਮਾਰ ਸ਼ਰਮਾ ਦਾ ਜਨਮ 19 ਮਾਰਚ 1968 ਨੂੰ ਪਿਤਾ ਬ੍ਰਿਜ ਮੋਹਨ ਸ਼ਰਮਾ ਦੇ ਘਰ ਮਾਤਾ ਵਿਜੇ ਕਾਂਤਾ ਦੀ ਕੁੱਖੋਂ ਪਿੰਡ ਤਿ੍ਲੋਕਪੁਰ ਜ਼ਿਲ੍ਹਾ ਕਾਂਗੜਾ ਵਿਖੇ ਹੋਇਆ। ਉਨਾਂ ਦਾ ਜੱਦੀ ਪਿੰਡ ਦੇਪੁਰ ਨੇੜੇ ਦਾਤਾਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਹੈ। ਦਸਵੀਂ ਤੱਕ ਦੀ ਪੜ੍ਹਾਈ ਤੋਂ ਪ੍ਰਾਪਤ ਕੀਤੀ ਬੀ.ਐਸ.ਸੀ ਐਸ.ਡੀ.ਐਮ. ਆਰ. ਐਸ. ਡੀ ਕਾਲਜ ਪਠਾਨਕੋਟ ਅਤੇ ਬੀ.ਐੱਡ ਡੀ.ਏ.ਵੀ ਕਾਲਜ ਅਬੋਹਰ ਤੋਂ ਕੀਤੀ।
29 ਸਤੰਬਰ 1999 ਨੂੰ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਬਤੌਰ ਸਾਇੰਸ ਮਾਸਟਰ ਪਹਿਲੀ ਨੌਕਰੀ ਤੇ ਹਾਜ਼ਰ ਹੋਏ। 1999 ਤੋਂ 2026 ਤੱਕ ਦੇ ਕਰੀਬ 27 ਸਾਲ ਦੇ ਅਰਸੇ ਦੌਰਾਨ ਉਹਨਾਂ ਨੇ ਵਿਗਿਆਨ ਮੇਲੇ, ਡਰਾਮਾ, ਵਿਗਿਆਨ ਪ੍ਰਦਰਸ਼ਨੀਆਂ ਨਾਲ ਸੰਬੰਧਤ ਗਤੀਵਿਧੀਆਂ, ਇੰਸਪਾਇਰ ਅਵਾਰਡ ਮੁਕਾਬਲਿਆਂ ਵਿੱਚ ਜ਼ਿਲ੍ਹਾ, ਰਾਜ ਅਤੇ ਨੈਸ਼ਨਲ ਪੱਧਰ ਤੇ ਵਿਦਿਆਰਥੀਆਂ ਨੇ ਭਾਗ ਲਿਆ।
ਪਰੀਕਸ਼ਾ ਪੇ ਚਰਚਾ 2024 ਵਿੱਚ ਭਾਗ ਲੈਣ ਦੌਰਾਨ ਉਹਨਾਂ ਨੂੰ ਪ੍ਰਸ਼ੰਸ਼ਾ-ਪੱਤਰ ਪ੍ਰਦਾਨ ਕੀਤਾ ਗਿਆ। ਉਹਨਾਂ ਦੇ ਲੰਮਾ ਸਮਾਂ ਬਲਾਕ ਰਿਸੋਰਸ ਪਰਸਨ (ਸਾਇੰਸ) ਅਤੇ ਬਲਾਕ ਰਿਸੋਰਸ ਕੁਆਰਡੀਨੇਟਰ ਦੀ ਜਿੰਮੇਵਾਰੀ ਨਿਭਾਈ। ਉਹਨਾਂ ਦੇ ਨਤੀਜੇ 100 ਫੀਸਦੀ ਰਹੇ ਅਤੇ ਵਿਭਾਗ ਵੱਲੋਂ ਵੱਡੀ ਗਿਣਤੀ ਪ੍ਰਸ਼ੰਸਾ-ਪੱਤਰ ਮਿਲੇ। ਪੂਰੀ ਨੌਕਰੀ ਦੌਰਾਨ ਉਹਨਾਂ ਦਾ ਅਕਸ ਇੱਕ ਮਿਹਨਤੀ ਅਧਿਆਪਕ ਵਜੋਂ ਰਿਹਾ। ਉਹ ਅੱਜ ਮਿਤੀ 31 ਮਾਰਚ 2026 ਨੂੰ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਤੋਂ ਸੇਵਾ ਮੁਕਤ ਹੋ ਰਹੇ ਹਨ।
