ਸਿਹਤ ਅਦਾਰਿਆਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇ ਆਰਤੀ ਸਿੰਘ ਰਾਓ

ਚੰਡੀਗੜ੍ਹ, 31 ਅਕਤੂਬਰ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ ਦੇ ਸਾਰੇ ਸਰਕਾਰੀ ਸਿਹਤ ਅਦਾਰਿਆਂ ਵਿੱਚ ਸਫਾਈ ਵਿਵਸਥਾ ਨੂੰ ਬਿਹਤਰ ਅਤੇ ਸੁਸਜਿਤ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਫ ਅਤੇ ਸਵੱਛ ਵਾਤਾਵਰਣ ਨਾ ਸਿਰਫ ਮਰੀਜਾਂ ਦੇ ਸਿਹਤ ਲਹੀ ਜਰੂਰੀ ਹੈ, ਸਗੋ ਇਸ ਨਾਲ ਹਸਪਤਾਲਾਂ ਦੀ ਸਮੂਚੀ ਕਾਰਜ ਪ੍ਰਣਾਲੀ ਅਤੇ ਸੇਵਾ ਗੁਣਵੱਤਾ 'ਤੇ ਵੀ ਸਾਕਾਰਾਤਮਕ ਪ੍ਰਭਾਵ ਪੈਦਾ ਹੈ।
          ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਪ੍ਰਾਥਮਿਕ ਉਦੇਸ਼ ਹੈ ਕਿ ਹਰ ਨਾਗਰਿਕ ਨੂੰ ਸਵੱਛ, ਸੁਰੱਖਿਅਤ ਅਤੇ ਮਾਨਕ ਸਹੂਲਤਾਂ ਵਾਲੇ ਸਰਕਾਰੀ ਸਿਹਤ ਅਦਾਰਿਆਂ ਦਾ ਲਾਭ ਮਿਲੇ। ਇਸ ਦਿਸ਼ਾ ਵਿੱਚ ਗੰਭੀਰਤਾ ਦਿਖਾਉਂਦੇ ਹੋਏ ਉਨ੍ਹਾਂ ਨੇ ਅਗਾਮੀ 2 ਨਵੰਬਰ ਤੋਂ 8 ਨਵੰਬਰ ਤੱਕ ਸਾਰੇ ਸਰਕਾਰੀ ਸਿਹਤ ਅਦਾਰਿਆਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।
          ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਕਿ ਹਸਪਤਾਲ ਦੇ ਵਾਰਡ, ਐਮਰਜੈਂਸੀ ਰੂਮ, ਲੇਬਰ ਰੂਮ, ਪਖਾਨੇ ਅਤੇ ਵੇਟਿੰਗ ਰੂਮਾਂ ਦੀ ਨਿਯਮਤ ਸਫਾਈ ਹੋਵੇ।
          ਹਸਪਤਾਲ ਪਰਿਸਰ ਵਿੱਚ ਕਿਤੇ ਵੀ ਗੰਦਗੀ ਜਾਂ ਕੂੜਾ ਨਾ ਜਮ੍ਹਾ ਹੋਵੇ। ਬਾਇਓਮੈਡੀਕਲ ਕੂੜਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਮੇਂ 'ਤੇ ਨਿਸਤਾਰਿਕ ਕੀਤਾ ਜਾਵੇ। ਉਨ੍ਹਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਫਾਈ ਮੁਹਿੰਮ ਦੀ ਮਾਨੀਟਰਿੰਗ ਕਰਨ ਅਤੇ ਹਰੇਕ ਗਤੀਵਿਧੀ ਦਾ ਰਿਕਾਰਡ ਰੱਖਣ ਦੇ ਵੀ ਨਿਰਦੇਸ਼ ਦਿੱਤੇ । ਇਸ ਮੁਹਿੰਮ ਦੀ ਫੋਟੋ ਦੀ ਸ਼ੇਅਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
          ਆਰਤੀ ਸਿੰਘ ਰਾਓ ਨੇ ਇਹ ਵੀ ਸਪਸ਼ਟ ਕੀਤਾ ਕਿ ਲਾਪ੍ਰਵਾਹੀ ਪਾਏ ਜਾਣ 'ਤੇ ਜਿਮੇਵਾਰ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
          ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਸਿਹਤ ਅਦਾਰਿਆਂ ਨੂੰ ਮਰੀਜ-ਹਿਤੇਸ਼ੀ ਅਤੇ ਸਾਫ ਬਨਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਹਸਪਤਾਲ ਪਰਿਸਰ ਵਿੱਚ ਸਵੱਛਤਾ ਬਣਾਏ ਰੱਖਣ ਵਿੱਚ ਪ੍ਰਸਾਸ਼ਨ ਅਤੇ ਕਰਮਚਾਰੀ ਦਾ ਸਹਿਯੋਗ ਕਰਨ।