ਵੈਟਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿਚ ਨਾਟਕ ਮੁਕਾਬਲਿਆਂ ਵਿਚ ਸਮਾਜਿਕ ਮੁੱਦਿਆਂ ਦਾ ਕੀਤਾ ਗਿਆ ਮੰਚਨ

ਲੁਧਿਆਣਾ-04 ਦਸੰਬਰ, 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਚਲ ਰਹੇ ਯੁਵਕ ਮੇਲੇ ਵਿੱਚ ਵਰਤਮਾਨ ਸਮੇਂ ਦੇ ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਹ ਦਿਨ ਮਾਈਮ ਅਤੇ ਸਕਿਟ ਵਰਗੀਆਂ ਨਾਟਕੀ ਵਿਧਾਵਾਂ ਨੂੰ ਸਮਰਪਿਤ ਸੀ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਵਿਦਿਆਰਥੀਆਂ ਕਲਾਕਾਰਾਂ ਨੇ ਬਹੁਤ ਕੌਸ਼ਲ ਭਰਪੂਰ ਢੰਗ ਨਾਲ ਪੇਸ਼ਕਾਰੀ ਕੀਤੀ। ਉਨ੍ਹਾਂ ਦੀ ਪੇਸ਼ਕਾਰੀ ਜਿੰਦਗੀ ਦਾ ਅਸਲ ਪ੍ਰਤੀਬਿੰਬ ਸੀ ਜੋ ਅਜੋਕੇ ਸਮੇਂ ਦੇ ਸਮਾਜੀ, ਰਾਜਸੀ ਅਤੇ ਵਾਤਾਵਰਣਿਕ ਮੁੱਦਿਆਂ ਦੀ ਸਥਿਤੀ ਨੂੰ ਉਜਾਗਰ ਕਰਦੀ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਲਾਕਾਰ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਮੁਕਾਬਲਿਆਂ ਦੇ ਨਾਲ ਨਾਲ ਜੀਵਨ ਦੇ ਮੁਕਾਬਲਿਆਂ ਵਿਚ ਵੀ ਮੱਲਾਂ ਮਾਰਨਗੇ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
        ਡਾ. ਬਰਾੜ ਨੇ ਦੱਸਿਆ ਕਿ ਅੱਜ ਦੇ ਦਿਨ ਸਾਰੇ ਮੁਕਾਬਲਿਆਂ ਵਿੱਚ ਵੈਟਨਰੀ ਸਾਇੰਸ ਕਾਲਜ, ਕਾਲਜ ਆਫ ਫ਼ਿਸ਼ਰੀਜ਼, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ (ਬਠਿੰਡਾ), ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ ਦੇ ਨਾਲ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਨੇ ਹਿੱਸਾ ਲਿਆ। ਮੁਕਾਬਲਿਆਂ ਵਿੱਚ ਕੀਤੀਆਂ ਗਈਆਂ ਸਕਿਟਾਂ ਦੇ ਸਿਰਲੇਖ ਸਨ ‘ਮਾਂ ਬੋਲੀ, ‘ਡਾਕਟਰ ਵਹਿਮਾਂ ਦਾ, ‘ਪੰਜਾਬ 50 ਸਾਲ ਬਾਅਦ, ‘ਫਿਟ ਹੈ ਤੋ ਹਿਟ ਹੈ, ‘ਚੰਦਰਯਾਨ’ ਅਤੇ ‘ਅਸੀ ਬੱਚੇ ਨਹੀਂ ਹਾਂ’।
ਡਾ. ਅਪਮਿੰਦਰ ਪਾਲ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਕੱਲ ਪੀ ਏ ਯੂ ਦੇ ਇਸੇ ਮੰਚ ’ਤੇ ਪੰਜਾਬੀ ਸਮੂਹ ਨਾਚ (ਲੜਕੀਆਂ) ਦੇ ਮੁਕਾਬਲੇ ਦੁਪਹਿਰ 02.00 ਵਜੇ ਅਤੇ ਪੰਜਾਬੀ ਸਮੂਹ ਨਾਚ (ਲੜਕੇ) ਦੇ ਮੁਕਾਬਲੇ ਦੁਪਹਿਰ 04.00 ਵਜੇ ਹੋਣਗੇ।
        ਡਾ. ਨਿਧੀ ਸ਼ਰਮਾ, ਸੰਯੁਕਤ ਪ੍ਰਬੰਧਕੀ ਸਕੱਤਰ ਨੇ ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਿਆ।

ਨਤੀਜੇ:

ਮਾਈਮ
1.      ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.      ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ
3.      ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ

ਸਕਿਟ
1.      ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
2.      ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ
3.      ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ

03 ਦਸੰਬਰ ਦੇ ਸ਼ਾਮ ਦੇ ਸੈਸ਼ਨ ਦੇ ਨਤੀਜੇ:

ਸੁਗਮ ਸੰਗੀਤ
1.      ਜਸਲੀਨ ਜੌਹਲ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
2.      ਰਾਜਦੀਪ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3.      ਦੀਪਇੰਦਰਦੀਪ ਸਿੰਘ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ
 

ਸਮੂਹ ਗਾਨ (ਭਾਰਤੀ)
1.      ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.      ਕਾਲਜ ਆਫ ਫ਼ਿਸ਼ਰੀਜ਼
3.      ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ

ਸ਼ਬਦ ਗਾਇਨ
1.      ਕਾਲਜ ਆਫ ਫ਼ਿਸ਼ਰੀਜ਼
2.      ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3.      ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ