ਗਾਇਕਾ ਪੂਨਮ ਬਾਲਾ ਨੂੰ ਪੰਜਾਬ ਦੀ ਕੋਇਲ ਐਵਾਰਡ ਨਾਲ ਸਨਮਾਨਿਤ ਕੀਤਾ

ਨਵਾਂਸ਼ਹਿਰ:- ਨਵਾਂਸ਼ਹਿਰ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਵਲੋਂ ਪੰਜਾਬ ਦੀ ਪ੍ਰਸਿੱਧ ਗਾਇਕਾ ਪੂਨਮ ਬਾਲਾ ਨੂੰ ਪੰਜਾਬ ਦੀ ਕੋਇਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਨੇ ਕਿਹਾ ਕਿ ਪੂਨਮ ਬਾਲਾ ਨੇ ਪਿਛਲੇ ਸਮਿਆਂ ਵਿੱਚ ਜਿੰਨਾਂ ਵੀ ਗਾਇਆ ਹੈ, ਸਾਫ਼ ਸੁਥਰਾ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹੀ ਗਾਇਆ ਹੈ।
 ਉਸਦੀ ਆਵਾਜ਼ ਵਿੱਚ ਇੰਨੀ ਮਿਠਾਸ ਹੈ ਕਿ ਸਰੋਤੇ ਉਸਦੀ ਆਵਾਜ਼ ਨਾਲ ਝੱਟ ਮੰਤਰ ਮੁਗਧ ਹੋ ਜਾਂਦੇ ਹਨ। ਇਸ ਮੌਕੇ ਪੂਨਮ ਬਾਲਾ ਨੇ ਪੰਜਾਬ ਸਾਹਿਤ ਸਭਾ ਦਾ ਧੰਨਵਾਦ ਕਰਦਿਆਂ ਕਿ ਪੰਜਾਬ ਸਾਹਿਤ ਸਭਾ ਦੇ ਕਈ ਸ਼ਾਇਰਾਂ ਦੇ ਗ਼ਜ਼ਲਾਂ ਗੀਤ ਰਿਕਾਰਡ ਕਰਵਾਏ ਹਨ। ਮੈਂ ਹਮੇਸ਼ਾ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕੀਤਾ ਹੈ ਅਤੇ ਮਿਆਰੀ ਸਾਹਿਤ ਗਾਉਣ ਨੂੰ ਤਰਜੀਹ ਦਿੱਤੀ ਹੈ। 
ਇਸ ਮੌਕੇ ਮੁੱਖ ਮਹਿਮਾਨ ਰਾਜ ਕੁਮਾਰ ਡੀ ਐੱਸ ਪੀ ਥਾਣਾ ਸਿਟੀ ਨਵਾਂਸ਼ਹਿਰ, ਸਭਾ ਦੇ ਪ੍ਰਧਾਨ ਦਰਸ਼ਨ ਦਰਦੀ, ਜਨਰਲ ਸਕੱਤਰ ਦੇਸ ਰਾਜ ਬਾਲੀ, ਮਨਮੋਹਨ ਸਿੰਘ ਗੁਲਾਟੀ, ਬਹਾਦਰ ਚੰਦ ਅਰੋੜਾ, ਵਾਸਦੇਵ ਪਰਦੇਸੀ, ਵੀਨਾ ਸ਼ਰਮਾ, ਸ਼ਮ੍ਹਾ ਮੱਲ੍ਹਣ, ਹਰਬਲਾਸ ਬੱਧਣ ਆਦਿ ਹਾਜ਼ਰ ਸਨ।