ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਿੱਚ ਮਨਾਇਆ ਗਿਆ ਸਿਲਵਰ ਜੁਬਲੀ ਸਮਾਰੋਹ ਆਗਾਜ਼
ਜੈਤੋ, 30 ਨਵੰਬਰ: ਖੇਤਰ ਦੀ ਪ੍ਰਸਿੱਧ ਸਿੱਖਿਆ ਸੰਸਥਾ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਿੱਚ ਸਿਲਵਰ ਜੁਬਲੀ ਸਮਾਰੋਹ ‘ਆਗਾਜ਼’ 29 ਨਵੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਉਨ੍ਹਾਂ ਦੇ ਨਾਲ ਹਰਸਿਮਰਨ ਸਿੰਘ ਮਲਹੋਤਰਾ (ਟਰੱਕ ਯੂਨੀਅਨ ਪ੍ਰਧਾਨ) ਚੇਅਰਮੈਨ ਲਛਮਣ ਸ਼ਰਮਾ ਦਾ ਵੀ ਸੁਚੱਜੇ ਢੰਗ ਨਾਲ ਸਵਾਗਤ ਕੀਤਾ ਗਿਆ।
ਕਾਰਜਕ੍ਰਮ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਕਮੇਟੀ, ਦੇ ਆਏ ਹੋਏ ਸਤਿਕਾਰਯੋਗ ਮਹਿਮਾਨਾਂ ਅਤੇ ਪ੍ਰਿੰਸੀਪਲ ਸਾਹਿਬ ਦੁਆਰਾ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਕਾਰਜਕ੍ਰਮ ਵਿੱਚ ਵਿਦਿਆਰਥੀਆਂ ਨੇ ਗਣੇਸ਼ ਵੰਦਨਾ, ਮੋਬਾਇਲ ਥੀਮ, ਹਿੱਪ-ਹੌਪ, ਆਰਮੀ ਐਕਟ, ਰੋਬੋਟਿਕ ਡਾਂਸ, ਪੰਜਾਬੀ ਸਭਿਆਚਾਰ, ਪੱਛਮੀ ਸਭਿਆਚਾਰ ਨੂੰ ਦਰਸਾਉਂਦਾ ਹੋਇਆ ਕਲਾਸੀਕਲ ਲੋਕ ਨਾਚ ਤੇ ਹਰਿਆਣਵੀ ਡਾਂਸ, ਭੰਗੜਾ ਅਤੇ ਗਿੱਧਾ ਆਦਿ ਪ੍ਰਸਤੁਤ ਕੀਤੇ।
ਨੰਨ੍ਹੇ–ਮੁੰਨੇ ਬੱਚੇ ਰੰਗ–ਬਿਰੰਗੇ ਕੱਪੜਿਆਂ ਵਿੱਚ ਬਹੁਤ ਹੀ ਸੋਹਣੇ ਲੱਗ ਰਹੇ ਸਨ।ਸਕੂਲ ਦੇ ਪ੍ਰਿੰਸੀਪਲ ਸ੍ਰੀ ਸਰਬਜੀਤ ਸਿੰਘ ਅਤੇ ਸ਼ਿਵਾਲਿਕ ਕਿਡਜ਼ ਸਕੂਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਰੰਗਾਰੰਗ ਕਾਰਜਕ੍ਰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਬੱਚਿਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆ ਸਕਣ।
ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕੁਮਾਰ ਗਰਗ, ਸ੍ਰੀ ਅਸ਼ੋਕ ਕੁਮਾਰ ਗਰਗ, ਸ੍ਰੀ ਘੱਨਈਆ ਕੁਮਾਰ ਗਰਗ, ਸਰਦਾਰ ਜਗਮੇਲ ਸਿੰਘ, ਸ਼੍ਰੀ ਗੌਰਵ ਗਰਗ ਅਤੇ ਸ਼੍ਰੀਮਤੀ ਦੀਪੀ ਗਰਗ ਨੇ ਇਸ ਮੌਕੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸ਼ਿਵਾਲਿਕ ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵਾਲਿਕ ਸਕੂਲ ਕਿਵੇਂ ਦਿਨ–ਦੁੱਗਣੀ ਅਤੇ ਰਾਤ–ਚੌਗੁਣੀ ਤਰੱਕੀ ਕਰ ਰਿਹਾ ਹੈ।
