ਸਿੱਖ ਨੈਸ਼ਨਲ ਕਾਲਜ ਬੰਗਾ ਵਲੋਂ ਐਨ ਐਸ ਐਸ ਕੈਂਪ ਦੌਰਾਨ ਪੌਦੇ ਲਗਾਏ

ਬੰਗਾ:- ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਐੱਨ ਐੱਸ ਐੱਸ ਵਿਭਾਗ ਵੱਲੋਂ ਚੱਲ ਰਹੇ ਸੱਤ ਰੋਜ਼ਾ ਵਿਸ਼ੇਸ਼ ਕੈਂਪ ਦੇ ਲਗਾਤਾਰਤਾ ਦੇ ਦੂਜੇ ਦਿਨ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਅਫ਼ਸਰ ਪ੍ਰੋ ਵਿਪਨ, ਡਾ. ਨਿਰਮਲਜੀਤ ਕੌਰ ਅਤੇ ਪ੍ਰੋ. ਤਜਿੰਦਰ ਸਿੰਘ, ਮਨਰਾਜ ਕੌਰ ਜੀ ਦੇ ਯਤਨਾਂ ਸਦਕਾ ਸਭ ਤੋਂ ਪਹਿਲਾਂ ਸਵੇਰ ਦੀ ਸਭਾ ਆਯੋਜਿਤ ਕੀਤੀ ਗਈ। ਉਪਰੰਤ ਪਿੰਡ ਗੋਬਿੰਦਪੁਰ ਦੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਪਿੰਡ ਦੀ ਪੰਚਾਇਤ ਦੇ ਸਹਿਯੋਗ ਸਦਕਾ ਬੂਟੇ ਲਗਾਏ ਗਏ। 
ਇਸ ਮੌਕੇ ਪਿੰਡ ਦੇ ਸਰਪੰਚ ਸ. ਸਤਪਾਲ ਸਿੰਘ ਲੌਂਗੀਆ ਅਤੇ ਗੁਰੁਦਆਰਾ ਸਾਹਿਬ ਦੇ ਪ੍ਰਧਾਨ ਸ. ਜੋਗਾ ਸਿੰਘ ਵੱਲੋਂ ਗੋਬਿੰਦਪੁਰ ਪਿੰਡ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਵੱਖ - ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਵਲੰਟੀਅਰਾਂ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਨਾਅਰੇ ਨੂੰ ਬੁਲੰਦ ਕਰਦਿਆ ਪਿੰਡ ਵਿਚਾਲੇ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਗਈ। 
ਇਸ ਮੌਕੇ ਮੈਂਬਰ ਪੰਚਾਇਤ ਮੈਡਮ ਗੁਰਪ੍ਰੀਤ ਕੌਰ, ਰੀਨਾ ਰਾਣੀ, ਮਨਦੀਪ ਕੌਰ, ਹਰਬੰਸ ਲਾਲ ਅਤੇ ਜਸਵੰਤ ਸਿੰਘ ਜੀ ਦਾ ਭਰਵਾਂ ਸਹਿਯੋਗ ਰਿਹਾ। ਸ਼ਾਮ ਸਮੇਂ ਵਲੰਟੀਅਰਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਹੇਠਲੇ ਹਾਲ ਵਿਚ ਵੱਖ ਵੱਖ ਸਮਾਜਕ ਵਿਸ਼ਿਆਂ ਦੇ ਤਹਿਤ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਦਾ ਮਨੋਰਥ ਪਿੰਡ ਵਾਸੀਆਂ ਨੂੰ ਸੁਚੇਤ ਕਰਨ ਦੇ ਨਾਲ-ਨਾਲ ਵਲੰਟੀਅਰਾਂ ਅੰਦਰ ਆਤਮ - ਵਿਸ਼ਵਾਸ ਵਰਗੇ ਗੁਣਾਂ ਦਾ ਉਭਾਰ ਕਰਨਾ ਸੀ। 
ਇਸ ਮੌਕੇ ਸੇਵਾਦਾਰ ਮਨਜੀਤ ਸਿੰਘ, ਜਗਤਾਰ ਸਿੰਘ ਅਤੇ ਜਸਪਾਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਲੰਟੀਅਰਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ।  ਦਿਨ ਦੇ ਅਖੀਰਲੇ ਸ਼ੈਸ਼ਨ ਵਿੱਚ ਵਿਦਿਆਰਥੀਆਂ ਦੇ ਮਨੋਰੰਜਨ ਨੂੰ ਧਿਆਨ ਵਿਚ ਰੱਖਦੇ ਹੋਏ 'ਮਿਊਜ਼ੀਕਲ ਚੇਅਰ'ਦੀ ਗਤੀਵਿਧੀ ਕਰਵਾਈ ਗਈ। ਦਿਨ ਦੀ ਸਮਾਪਤੀ ਰਾਸ਼ਟਰ - ਗਾਣ ਨਾਲ ਕੀਤੀ ਗਈ। ਕੈੰਪ ਦਾ ਦੂਜਾ ਦਿਨ ਵਲੰਟੀਅਰ ਸੁਖਨੀਤ ਕੌਰ ਦੀ ਦੇਖ ਰੇਖ ਹੇਠ ਸੰਪੰਨ ਹੋਇਆ।