ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਸਾਲਾਨਾ ਖੇਡ ਮੇਲੇ ਦਾ ਸ਼ਾਨਦਾਰ ਸਮਾਪਨ
ਬੰਗਾ/ਨਵਾਂਸ਼ਹਿਰ:- ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਸਾਲਾਨਾ ਖੇਡ ਮੇਲੇ ਦਾ ਸਮਾਪਨ ਸਮਾਰੋਹ ਬੜੀ ਰੌਣਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਯੋਗਤਾ ਦਾ ਸਬੂਤ ਦਿੱਤਾ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ. ਜਸਵੀਰ ਸਿਘ ਲੰਗੇਰੀ (ਯੂ.ਐਸ.ਏ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ.ਜੋਰਾਵਰ ਸਿੰਘ ਸੰਧੂ (ਯੂ.ਐਸ.ਏ) ਨੇ ਸ਼ਿਰਕਤ ਕੀਤੀ। ਉਹਨਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਖੇਡਾਂ ਦੀ ਮਹੱਤਤਾ ਉਤੇ ਚਾਨਣ ਪਾਇਆ।
ਮੁੱਖ ਮਹਿਮਾਨਾਂ ਨੇ ਆਪਣੇ ਸੰਬੋਧਨ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਖੇਡਾਂ ਦੀ ਮਹੱਤਤਾ ਉਤੇ ਚਾਨਣ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਅਤੇ ਕਿਹਾ ਕਿ ਨੌਜਵਾਨੀ ਜੀਵਨ ਦਾ ਸਭ ਤੋਂ ਕੀਮਤੀ ਦੌਰ ਹੁੰਦਾ ਹੈ ਅਤੇ ਇਸ ਸਮੇਂ ਨੂੰ ਸਹੀ ਦਿਸ਼ਾ ਵਿੱਚ ਲਗਾਉਣਾ ਬਹੁਤ ਜ਼ਰੂਰੀ ਹੈ। ਡਾ. ਤਰਸੇਮ ਸਿੰਘ ਭਿੰਡਰ ਨੇ ਖੇਡ ਮੇਲੇ ਵਿੱਚ ਹਾਜ਼ਰ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ।
ਵਿਦਿਆਰਥੀਆਂ ਨੇ 100m ਅਤੇ 200m ਦੌੜ (ਲੜਕੇ ਅਤੇ ਲੜਕੀਆਂ), ਸ਼ਾਟਪੁਟ, ਸਪੂਨ ਰੇਸ, ਰਿਲੇਅ ਰੇਸ ਅਤੇ ਰੱਸਾਕਸ਼ੀ ਦੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ। ਸਾਲਾਨਾ ਖੇਡ ਮੇਲੇ ਵਿੱਚ ਬੈਸਟ ਐਥਲੀਟ (ਲੜਕੇ) ਦਾ ਖਿਤਾਬ ਬੀ.ਏ. ਦੇ ਵਿਦਿਆਰਥੀ ਕ੍ਰਿਸ਼ ਨੇ ਜਿੱਤਿਆ, ਜਦਕਿ ਬੈਸਟ ਐਥਲੀਟ (ਲੜਕੀਆਂ) ਦਾ ਖਿਤਾਬ ਸਾਨੀਆ ਰਾਣੀ ਨੂੰ ਮਿਲਿਆ। ਮਾਰਚ ਪਾਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਬਾਬਾ ਦੀਪ ਸਿੰਘ ਹਾਊਸ ਨੂੰ ਸਰਵੋਤਮ ਹਾਊਸ ਚੁਣਿਆ ਗਿਆ। ਸਮੂਹਿਕ ਅੰਕਾਂ ਦੇ ਅਧਾਰ ’ਤੇ 38 ਅੰਕ ਪ੍ਰਾਪਤ ਕਰਕੇ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਓਵਰਆਲ ਟਰਾਫੀ ਆਪਣੇ ਨਾਮ ਕੀਤੀ।
ਦੂਜਾ ਸਥਾਨ ਜੱਸਾ ਸਿੰਘ ਆਹਲੂਵਾਲੀਆ ਹਾਊਸ 31 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਰਿਹਾ, ਜਦਕਿ 30 ਅੰਕਾਂ ਨਾਲ ਤੀਜੇ ਸਥਾਨ ’ਤੇ ਹਰਿ ਸਿੰਘ ਨਲੂਆ ਹਾਊਸ ਕਾਬਜ ਰਿਹਾ। ਇਸ ਤੋਂ ਇਲਾਵਾ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਵਿੱਚ ਬੈਸਟ ਐਥਲੀਟ ਲੜਕੇ ਦਾ ਖਿਤਾਬ ਪ੍ਰਭਜੋਤ ਬਾਲੂ ਅਤੇ ਬੈਸਟ ਐਥਲੀਟ ਲੜਕੀ ਸਿਮਰਨ ਨੇ ਜਿੱਤਿਆ।ਅਖੀਰ ਵਿੱਚ ਕਾਲਜ ਦੇ ਆਯੋਜਕ ਕਮੇਟੀ ਦੇ ਇੰਚਾਰਜ ਡਾ. ਇੰਦੂ ਰੱਤੀ ਨੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਟਾਫ ਅਤੇ ਵਿਦਿਆਰਥੀਆਂ ਨੂੰ ਸਾਲਾਨਾ ਖੇਡ ਮੇਲੇ ਦੀ ਕਾਮਯਾਬੀ ਲਈ ਵਧਾਈ ਦਿੱਤੀ।
ਪ੍ਰਿੰਸੀਪਲ ਸਾਹਿਬ ਵੱਲੋਂ ਝੰਡਾ ਮੋੜ ਕੇ ਖੇਡ ਕਮੇਟੀ ਦੇ ਹਵਾਲੇ ਕੀਤਾ ਗਿਆ ਅਤੇ ਅੰਤ ਵਿੱਚ ਰਾਸ਼ਟਰੀ ਗਾਨ ਉਪਰੰਤ ਸਮਾਰੋਹ ਦਾ ਸਮਾਪਨ ਕੀਤਾ ਗਿਆ। ਇਸ ਮੌਕੇ ਤੇ ਮਹਿਮਾਨਾਂ ਵਿੱਚ ਸ. ਜਸਪਾਲ ਸਿੰਘ ਗਹੁਣੀਆ (ਕੈਨੇਡਾ), ਸ. ਸੁਰਜੀਤ ਸਿੰਘ ਰੱਕੜ(ਯੂ.ਐਸ.ਏ) ਸ. ਪਰਮਜੀਤ ਸਿੰਘ ਹੇੜੀਆ, ਸ. ਮਲਕੀਤ ਸਿੰਘ (ਕੈਨੇਡਾ), ਸ. ਮਲਕੀਤ ਸਿੰਘ ਗੌਸਲ (ਐਥਲੈਟਿਕ ਕੋਚ), ਸ. ਰਣਧੀਰ ਸਿੰਘ ਭੁੱਲਰ (ਐਥਲੈਟਿਕ ਕੋਚ), ਸ. ਭਜਨ ਸਿੰਘ ਸਾਧਰਾ (ਯੂ.ਕੇ) ਅਤੇ ਸ. ਦਰਸ਼ਨ ਸਿੰਘ ਮਾਹਲ (ਕੈਨੇਡਾ), ਰੇਸ਼ਮ ਸਿੰਘ ਰੇਸ਼ਮ, ਮੋਹਣ ਸਿੰਘ ਕੰਦੋਲਾ, ਸ਼ਮਿੰਦਰ ਸਿੰਘ ਗਰਚਾ ਅਤੇ ਜਸਵੀਰ ਸਿੰਘ (ਫੁੱਟਬਾਲ ਕੋਚ), ਡਾ. ਇੰਦੂ ਰੱਤੀ ਅਤੇ ਆਯੋਜਕ ਸਕੱਤਰ ਪ੍ਰੋ. ਮਨੀਸ਼ ਸੰਧੀਰ ਅਤੇ ਸਮੂਹ ਕਾਲਜ ਸਟਾਫ ਹਾਜ਼ਰ ਰਹੇ।
