ਸ਼੍ਰੀ ਰਾਮ ਮੰਦਰ ਮੂਰਤੀ ਪ੍ਰਾਣ ਪ੍ਰਤਿਸ਼ਠਾ ਹੋਈ ਸੰਪਨ

ਖਰੜ, ਮਿਤੀ 26 ਮਾਰਚ:- ਖਰੜ ਨਗਰ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ,ਪਵਿੱਤਰ ਅਤੇ ਭਾਵੁਕ ਰਿਹਾ, ਜਦੋਂ ਸ਼੍ਰੀ ਰਾਮ ਮੰਦਰ ਖਰੜ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਨਾ ਅਤੇ ਪ੍ਰਾਣ ਪ੍ਰਤਿਸ਼ਠਾ ਮਹੋਤਸਵ ਵੇਦਿਕ ਰੀਤਿ-ਰਿਵਾਜਾਂ ਅਤੇ ਭਗਤੀ ਭਾਵ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਸਵੇਰੇ ਤੋਂ ਹੀ ਮੰਦਰ ਪ੍ਰਿਸਰ ਵਿੱਚ ਭਗਤੀਮਈ ਮਾਹੌਲ ਬਣਿਆ ਰਿਹਾ। ਵੇਦ ਮੰਤ੍ਰਾਂ ਦੇ ਉਚਾਰਣ ਨਾਲ ਪੂਜਨ, ਹਵਨ, ਅੰਗ ਨਿਆਸ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਸਾਰੇ ਕਰਮ ਪੂਰੇ ਕੀਤੇ ਗਏ ਅਤੇ ਪੂਰਨਾਹੁਤੀ ਨਾਲ ਸਮਾਗਮ ਆਪਣੇ ਚਰਮ ’ਤੇ ਪਹੁੰਚਿਆ। 
ਇਸ ਇਤਿਹਾਸਕ ਪਲ ਦੇ ਦਰਸ਼ਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਰਹੇ। ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਮਹਾਮਹਿਮ ਸ਼੍ਰੀ ਗੁਲਾਬ ਚੰਦ ਕਟਾਰੀਆ (ਮਾਨਯੋਗ ਰਾਜਪਾਲ, ਪੰਜਾਬ) ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੇ ਨਾਲ ਹੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਸਮਾਗਮ ਦੀ ਸ਼ੋਭਾ ਵਧਾਈ। 
ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਉਪਮੰਡਲ ਪ੍ਰਸ਼ਾਸਨ ਦੇ ਅਧਿਕਾਰੀ, ਵੱਖ-ਵੱਖ ਰਾਜਨੀਤਿਕ ਦਲਾਂ ਦੇ ਪ੍ਰਤਿਨਿਧੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੈਂਬਰ ਅਤੇ ਨਗਰ ਦੇ ਗਣਮਾਨਯ ਵਿਅਕਤੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਦੁਪਹਿਰ 12:30 ਵਜੇ ਤੋਂ ਦਰਸ਼ਨ ਸ਼ੁਰੂ ਹੋਣ ਨਾਲ ਹੀ ਭਗਤਾਂ ਦੀ ਭਾਰੀ ਭੀੜ ਉਮੜ ਪਈ ਅਤੇ ਪੂਰਾ ਮਾਹੌਲ “ਜੈ ਸ਼੍ਰੀ ਰਾਮ” ਦੇ ਨਾਅਰਿਆਂ ਨਾਲ ਗੂੰਜ ਉਠਿਆ। 
ਭਵਿਆ ਭਜਨ ਮਾਲਾ ਪ੍ਰਸਤੁਤੀ  ਸੁਪ੍ਰਸਿੱਧ ਬਾਲ ਕਲਾਕਾਰਾਂ ਵੱਲੋਂ ਵਿਸ਼ੇਸ਼ ਪ੍ਰਸਤੁਤੀ, ਲੇਜ਼ਲ ਰਾਇ (Sony TV Season 3),ਸਾਈਸ਼ਾ ਗੁਪਤਾ (Sony TV Season 2), ਮੇਹੁਲ ਸ਼ਰਮਾ (Sony TV Season 2) ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਕਲਾਕਾਰ, ਮੋਹਿਤ ਗਰਗ ਵਿੱਕੀ ਸੋਨੀਇਨ੍ਹਾਂ ਕਲਾਕਾਰਾਂ ਦੀਆਂ ਭਾਵਪੂਰਣ ਪ੍ਰਸਤੁਤੀਆਂ ਨੇ ਸਾਰੇ ਮਾਹੌਲ ਨੂੰ ਭਗਤੀ ਰਸ ਨਾਲ ਭਰ ਦਿੱਤਾ। 
ਸ਼ਾਮ ਦੇ ਸਮੇਂ 51,000 ਦੀਵਿਆਂ ਨਾਲ ਭਵਿਆ ਦੀਪ ਉਤਸਵ, ਮਨਮੋਹਕ ਆਤਿਸ਼ਬਾਜ਼ੀ ਅਤੇ ਨੌਕਾ ਵਿਹਾਰ ਦਾ ਆਯੋਜਨ ਕੀਤਾ ਗਿਆ, ਜਿਸ ਨੇ ਪੂਰੇ ਮਾਹੌਲ ਨੂੰ ਰੌਸ਼ਨੀ ਅਤੇ ਖੁਸ਼ੀ ਨਾਲ ਭਰ ਦਿੱਤਾ। ਇਹ ਦ੍ਰਿਸ਼ ਬਹੁਤ ਹੀ ਮਨਮੋਹਕ ਅਤੇ ਯਾਦਗਾਰ ਰਿਹਾ। ਇਹ ਸਮਾਗਮ ਨਾ ਸਿਰਫ ਧਾਰਮਿਕ ਆਸਥਾ ਦਾ ਪ੍ਰਤੀਕ ਰਿਹਾ, ਸਗੋਂ ਸਮਾਜ ਵਿੱਚ ਭਾਈਚਾਰੇ, ਏਕਤਾ ਅਤੇ ਸਾਂਸਕ੍ਰਿਤਿਕ ਚੇਤਨਾ ਨੂੰ ਮਜ਼ਬੂਤ ਕਰਨ ਵਾਲਾ ਇਤਿਹਾਸਕ ਮੌਕਾ ਵੀ ਸਾਬਤ ਹੋਇਆ।