ਕੋਟ ਫਤੂਹੀ ਵਿਖੇ ਸ੍ਰੀ ਮਦ ਭਾਗਵਤ ਕਥਾ ਸ਼ਰਧਾਪੁਰਵਕ ਸੰਪੰਨ ਹੋਈ

ਹੁਸ਼ਿਆਰਪੁਰ:- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ ਵਿਖੇ ਸਮੂਹ ਨਗਰ ਨਿਵਾਸੀ, ਦੁਕਾਨਦਾਰ, ਐਨ ਆਰ ਆਈ ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀਮਦ ਭਾਗਵਤ ਕਥਾ ਨਿੱਜੀ ਪੈਲੇਸ ਵਿਖੇ ਨਿਰੰਤਰ ਸ਼ਰਧਾਪੂਰਵਕ ਕਰਵਾਈ ਗਈ। ਇਸ ਕਥਾ ਦਾ ਗੁਣਗਾਨ ਅਚਾਰੀਆ ਤਰੁਣਾਨੰਦ ਗੋਸਵਾਮੀ ਜੀ  ਵਲੋਂ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਅੱਜ ਦੀ ਸ੍ਰੀ ਮਦ ਭਾਗਵਤ ਕਥਾ  ਵਿਚ ਉਨ੍ਹਾਂ ਸ੍ਰੀ ਕ੍ਰਿਸ਼ਨ ਜੀ ਤੇ ਰੁਕਮਣੀ ਦੇ ਵਿਆਹ  ਦਾ  ਵਰਨਣ ਕਰਦਿਆਂ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ  ਮੁੱਖ ਮਹਿਮਾਨ ਵਜੋਂ ਭੈਣ ਵਿਨੋਦ ਕੁਮਾਰੀ ਮੁੱਖ ਸੇਵਾਦਾਰ ਮਾਂ ਭਮੇਸ਼ਵਰੀ ਮੰਦਿਰ ਭਾਮ ਵਾਲੇ   ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਤੇ ਹੋਰ ਸਹਿਯੋਗੀਆਂ ਨੂੰ ਸਿਰੋਪੇ ਦੇਕੇ ਸਨਮਾਨਿਤ ਕੀਤਾ ਗਿਆ।  
ਅਚਾਰੀਆ ਤਰੁਨਣਾ ਨੰਦ ਜੀ ਨੇ ਅੱਜ ਦੇ ਪ੍ਰਸੰਗ ਵਿਚ ਸ੍ਰੀ  ਕ੍ਰਿਸ਼ਨ ਸੁਦਾਮਾ ਜੀ ਦੀ ਲੀਲ੍ਹਾ ਦਾ ਵਰਨਣ ਕੀਤਾ  ਤੇ ਕਿਹਾ ਕਿ ਪ੍ਰੇਮ ਨਾਲ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਭਗਵਾਨ  ਜੀ ਦਾ ਭੰਡਾਰਾ ਰੋਜ਼ਾਨਾ  ਅਤੁੱਟ ਵਰਤਾਇਆ ਗਿਆ। ਇਸ ਮੌਕੇ ਬੀਬੀ ਵਿਨੋਦ ਕੁਮਾਰੀ, ਪ੍ਰੇਮ ਨਾਥ ਪ੍ਰਧਾਨ,ਪੰਡਤ ਲਲਤੇਸ਼ ਕੁਮਾਰ ਸ਼ਾਸ਼ਤਰੀ, ਗੁਰਨਾਮ ਸਿੰਘ ਭਾਮੇਸ਼ਵਰੀ  ਮੰਦਿਰ, ਪੰਡਤ ਧਰਿੰਦਰ ਸ਼ਰਮਾ, ਭਗਤ ਸੀ.ਆਰ. ਮੇਹਰ, ਪੰਡਤ ਓਮ ਪ੍ਰਕਾਸ਼ ਭਾਰਦਵਾਜ, ਤਜਿੰਦਰ ਮਦਾਨ, ਵਿਜੇ ਬਾਬਾ ਕੋਟ ਫਤੂਹੀ,  ਕੁਸ਼ਵ ਕਰਨ, ਗੋਲਡੀ ਰਾਣਾ, ਸੁਖਦੇਵ ਬਸੀ, ਜੋਗੇਸ਼ਵਰ ਮਦਾਨ, ਖਰੈਤੀ ਲਾਲ, ਦੀਪਕ ਗੁਪਤਾ, ਵਿਕਾਸ ਗੁਪਤਾ,  ਜਗਜੀਤ ਸਿੰਘ ਗੰਭੀਰ, ਮਾਸਟਰ ਸੋਹਣ ਲਾਲ, ਮਾਸਟਰ ਵਿਨੋਦ ਕੁਮਾਰ ਅਗਰਵਾਲ, ਕੁਵਰਨ ਸਿੰਘ  ਸਿੱਧੂ, ਲਾਡੀ ਗੰਭੀਰ, ਤਰਨਜੀਤ ਸਿੰਘ ਹੈਪੀ ਗੰਭੀਰ, ਵਿਪਨ ਅਗਰਵਾਲ, ਬਲਜੀਤ ਬਸੀ ਬਿੰਜੋਂ, ਰਾਜੀਵ ਰਾਜਾ ਸ਼ਰਮਾਂ, ਰਜੇਸ਼ ਅਰੋੜਾ, ਸੰਜੀਵ ਕੁਮਾਰ ਪਚਨੰਗਲ, ਦਿਲਾਵਰ ਮੁਹੰਮਦ, ਇਰਫਾਨ ਖਾਨ, ਰਜੇਸ਼ ਸ਼ਰਮਾ, ਕੈਲਾਸ਼ ਅਣਜਾਣ, ਮਸਤ ਰਾਮ ਸ਼ਰਮਾ,  ਨਰਿੰਦਰ ਪ੍ਰਭਾਕਰ, ਵਿਨੋਦ ਕੁਮਾਰ ਸੋਨੂੰ ਵਧਵਾ ਠੇਕੇਦਾਰ ਵਰਿੰਦਰ, ਗੁਰਮੇਲ ਸਿੰਘ ਸਾਬਕਾ ਸਰਪੰਚ, ਮੋਨੂੰ ਵਧਵਾ, ਪੂਨਮ ਵਧਵਾ, ਮੀਨਾ ਕੁਮਾਰੀ ਵਧਵਾ, ਸੋਨੀਆ ਮਦਾਨ, ਰੇਨੂੰ ਮਦਾਨ, ਨੀਲਮ ਰਾਣੀ, ਨੇਹਾ ਸ਼ਰਮਾ ਰਿਤੂ ਢੀਂਗਰਾ ਆਦਿ  ਭਾਰੀ  ਗਿਣਤੀ ਵਿੱਚ ਇਲਾਕੇ ਦੇ  ਸ਼ਰਧਾਲੂ ਹਾਜਰ ਸਨ।