ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਨਿਰੰਤਰ ਜਾਰੀ।
ਨਵਾਂਸ਼ਹਿਰ:- ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਇਲਾਕੇ ਭਿਆਨਕ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਕਈ ਇਲਾਕਿਆਂ ਵਿੱਚ ਕਾਫ਼ੀ ਨੁਕਸਾਨ ਹੋਇਆ। ਜਿਹਨਾਂ ਚ ਘਰਾਂ ਖੇਤਾਂ ਦਾ ਨੁਕਸਾਨ ਘਰੇਲੂ ਸਮਾਨ ਮਾਲ ਡੰਗਰ ਫਸਲਾਂ ਤਬਾਹ ਹੋ ਗਈਆਂ। ਬੜਾ ਮਾੜਾ ਹਾਲ ਹੋਇਆ ਪਿਆ ਹੈ। ਇਸ ਔਖੀ ਘੜੀ ਵਿੱਚ ਹਰ ਦਰਦ ਮੰਦ ਵਿਅਕਤੀ ਸੰਕਟ ਵਿੱਚ ਫਸੇ ਵੀਰਾਂ ਦੀ ਮਦਦ ਲਈ ਅੱਗੇ ਆਇਆ ਹੈ।
ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂਸ਼ਹਿਰ ਵੱਲੋਂ ਵੀ ਸੰਗਤਾਂ ਦੇ ਸਹਿਯੋਗ ਸਦਕਾ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਸੇਵਾ ਵਿੱਚ ਲੱਗੀਆਂ ਹੋਈਆਂ ਹੋਰ ਸੰਸਥਾਵਾਂ ਨਲ ਸੰਪਰਕ ਕਰਕੇ ਪਠਾਨਕੋਟ ਤੋਂ ਫਿਰੋਜਪੁਰ ਤੱਕ ਜ਼ਰੂਰੀ ਲੋੜਾਂ ਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਆਪਣੇ ਜ਼ਿਲ੍ਹੇ ਚ ਵੀ ਸਤਲੁਜ ਦਰਿਆਂ ਤੇ ਬੰਨ੍ਹ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਦਿੰਨ ਰਾਤ ਸੇਵਾ ਕਰ ਰਹੇ ਲੋਕਾਂ ਦਾ ਵੀ ਸਾਥ ਦਿੱਤਾ ਜਾ ਰਿਹਾ ਹੈ।
ਜਿਸ ਵਿੱਚ ਰੋਜ਼ਾਨਾ ਸੇਵਾਦਾਰ ਚਾਹ ਪਾਣੀ ਪਹੁੰਚਾਉਣ ਅਤੇ ਹੱਥੀਂ ਸੇਵਾ ਚ ਵੀ ਯੋਗਦਾਨ ਪਾ ਰਹੇ ਹਨ। ਵਾਹਿਗੁਰੂ ਜੀ ਮਿਹਰ ਕਰਨ, ਜਲਦੀ ਹਲਾਤ ਠੀਕ ਹੋਣ। ਉਸ ਉਪਰੰਤ ਹੜ੍ਹਾਂ ਵਾਲੇ ਇਲਾਕਿਆਂ ਵਿੱਚ ਜਾ ਕੇ ਜੋ ਵੀ ਲੋਕਾਂ ਦੀ ਜ਼ਰੂਰਤਾਂ ਹੋਣਗੀਆਂ ਉਸ ਅਨੁਸਾਰ ਅਗਲੀ ਸੇਵਾ ਚ ਯੋਗਦਾਨ ਪਾਇਆ ਜਾਵੇਗਾ।
